Escape

$26,199
ਤੋੰ ਸ਼ੁਰੂ
Est. City/Hwy
Standard 11.5/8.8 L/100km
5
ਲਈ ਸੀਟਿੰਗ
ਵੇਰਵਾ
ਅਸੀਂ 2018 Ford Escape ਨੂੰ ਤੁਹਾਡੀ ਜ਼ਿੰਦਗੀ ਨੂੰ ਹੋਰ ਆਸਾਨ ਬਣਾਉਣ ਲਈ ਡਿਜ਼ਾਇਨ ਕੀਤਾ ਹੈ। ਇਹ ਪੁਸ਼-ਬਟਨ ਦੇ ਨਾਲ ਉਪਲਬਧ ਇੰਟੈਲੀਜੈਂਟ ਅਕਸੈਸ ਨਾਲ ਸਟਾਰਟ ਹੁੰਦੀ ਹੈ। ਕੀ ਤੁਸੀਂ ਬਹੁਤ ਸਾਰਾ ਕਾਰਗੋ ਲੈ ਜਾਣਾ ਚਾਹੁੰਦੇ ਹੋ? ਕੋਈ ਸਮੱਸਿਆ ਨਹੀਂ। 68 cu. ft. (1,925 L) ਤੱਕ ਦੀ ਕਾਰਗੋ ਸਮਰੱਥਾ ਦੇਣ ਲਈ ਪਿਛਲੀਆਂ ਸੀਟਾਂ ਫੋਲਡ ਹੋ ਸਕਦੀਆਂ ਹਨ। ਵਾਹਨ ਦਾ ਪਿਛਲਾ ਪਾਸਾ ਵਰਤਣਾ ਵੀ ਸ਼ਾਨਦਾਰ ਅਨੁਭਵ ਹੈ, ਉਪਲਬਧ ਫੁਟ-ਐਕਟੀਵੇਟਿਡ, ਹੈਂਡਸ-ਫ੍ਰੀ ਲਿਫ਼ਟਗੇਟ ਦਾ ਧੰਨਵਾਦ। ਅਤੇ ਵਹੀਕਲ ਬੈਕ-ਅਪ ਕਰਨ ਸਮੇਂ ਤੁਹਾਡੀ ਮਦਦ ਕਰਨ ਲਈ, ਰੀਅਰ ਵਿਊ ਕੈਮਰਾ ਸਟੈਂਡਰਡ ਹੈ ਅਤੇ ਇੱਕ ਰਿਵਰਸ ਸੈਂਸਿੰਗ ਸਿਸਟਮ ਉਪਲਬਧ ਹੈ।

ਸਹੂਲਤ

ਕਾਰਗੋ ਸਮਰੱਥਾ
ਪੱਧਰੀ ਲੋਡ ਸਤ੍ਹਾ ਲਈ ਪਿਛਲੀਆਂ ਦੋਵੇਂ ਸੀਟਾਂ ਫੋਲਡ ਕਰੋ ਅਤੇ 68 cu. ft. (1,925 L) ਦੀ ਕੁੱਲ ਕਾਰਗੋ ਸਪੇਸ ਬਣਦੀ ਹੈ। ਜਾਂ 60/40 ਤੱਕ ਹੇਠਾਂ ਫੋਲਡ ਕਰੋ ਅਤੇ ਫਿਰ ਵੀ ਸਵਾਰੀ ਲਈ ਥਾਂ ਬਚਦੀ ਹੈ। ਜੇ ਤੁਸੀਂ ਸਮਾਨ ਵਰਗੀ ਕੋਈ ਆਇਟਮ ਲੈ ਜਾ ਰਹੇ ਹੋ, ਤਾਂ ਦੋਵੇਂ ਸੀਟਾਂ ਨੂੰ ਉੱਪਰ ਕਰੋ ਅਤੇ ਤੁਹਾਡੇ ਕੋਲ 34 cu. ft. (962 L) ਕਾਰਗੋ ਜਗ੍ਹਾ ਬਣ ਜਾਵੇਗੀ। ਹੋਰ ਜਗ੍ਹਾ ਲਈ, ਉਪਲਬਧ ਰੂਫ਼ ਰੈਕ ਸਾਈਡ ਰੇਲਸ ਜੋ ਕ੍ਰਾੱਸਬਾਰ ਨਾਲ ਉਪਲਬਧ ਹੈ ਤੁਹਾਨੂੰ ਜ਼ਿਆਦਾ ਮਾਲ (ਕਾਰਗੋ) ਲੈ ਜਾਣ ਦਿੰਦੀ ਹੈ, ਖਾਸ ਤੌਰ ’ਤੇ ਉਹ ਵਸਤੂਆਂ ਜੋ ਵਾਹਨ ਵਿੱਚ ਆਸਾਨੀ ਨਾਲ ਨਹੀਂ ਲਿਜਾਈਆਂ ਜਾਦੀਆਂ।

ਟੈਕਨੋਲੋਜੀ

Escape ਨੇ ਇਸਨੂੰ ਬਹੁਤ ਆਸਾਨ ਬਣਾ ਦਿੱਤਾ ਹੈ।
ਤੁਸੀਂ ਕਹਿ ਸਕਦੇ ਹੋ ਕਿ 2018 Ford Escape ਇੱਕ ਸਮਾਰਟ SUV ਹੈ। ਇਸ ਵਿੱਚ ਡਰਾਇਵਰ ਸਹਾਇਕ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ ਜੋ ਡਰਾਇਵਿੰਗ ਨੂੰ ਹੋਰ ਆਸਾਨ ਬਣਾਉਂਦੀਆਂ ਹਨ। ਇਸ ਵਿੱਚ ਸ਼ਾਮਲ ਵਿਸ਼ੇਸ਼ਤਾਵਾਂ ਹਨ ਜਿਵੇਂ Wi-Fi Hotspot, ਨਾਲ Safe & Smart Package, SYNC® 3, SYNC® Connect, FordPass™ ਸੰਚਾਲਿਤ, ਕ੍ਰਾੱਸ-ਟ੍ਰੈਫਿਕ ਅਲਰਟ ਨਾਲ BLIS® (ਬਲਾਇੰਡ ਸਪਾਟ ਇਨਫਰਮੇਸ਼ਨ ਸਿਸਟਮ), ਲੇਨ-ਕੀਪਿੰਗ ਸਿਸਟਮ, ਅਨੁਕੂਲ ਕਰੂਜ਼ ਕੰਟਰੋਲ ਅਤੇ ਬ੍ਰੇਕ ਦੀ ਮਦਦ ਨਾਲ ਫਾਰਵਰਡ ਕੋਲੀਜ਼ਨ ਵਾਰਨਿੰਗ, ਅਤੇ ਵੱਧ ਐਕਟਿਵ ਪਾਰਕ ਸਹਾਇਤਾ।

ਸਹੂਲਤਾਂ

ਸ਼ਾਮਲ ਹੋਰ ਵਿਸ਼ੇਸ਼ਤਾਵਾਂ
Ford Escape ਨੂੰ ਉਹਨਾਂ ਵਿਸ਼ੇਸ਼ਤਾਵਾਂ ਨਾਲ ਸਜਾਇਆ ਜਾ ਸਕਦਾ ਹੈ ਜੋ ਤੁਹਾਡੇ ਡਰਾਇਵਿੰਗ ਦੇ ਤਜ਼ਰਬੇ ਨੂੰ ਵਧਾਉਂਦੀਆਂ ਹਨ। ਉਦਾਹਰਣ ਲਈ, ਇਸ ਵਿੱਚ Panoramic Vista Roof® ਉਪਲਬਧ ਹੈ। ਇਹ ਸਾਰੀਆਂ ਸਵਾਰੀਆਂ ਨੂੰ ਕੁਦਰਤੀ ਰੌਸ਼ਨੀ ਦਾ ਆਨੰਦ ਮਾਣਨ ਦਿੰਦਾ ਹੈ। ਉਪਲਬਧ ਹੀਟਿਡ ਸਟੀਅਰਿੰਗ ਵੀਲ੍ਹ ਪੂਰੀ ਠੰਢ ਦੇ ਦਿਨਾਂ ਵਿੱਚ ਤੁਹਾਡੇ ਹੱਥ ਗਰਮ ਰੱਖਦਾ ਹੈ। ਉਪਲਬਧ SiriusXM® ਅਤੇ ਉਪਲਬਧ ਵੌਇਸ-ਐਕਟੀਵੇਟਿਡ ਟੱਚਸਕ੍ਰੀਨ ਨੈਵੀਗੇਸ਼ਨ ਸਿਸਟਮ ਨੈਵੀਗੇਸ਼ਨ ਤੋਂ ਇਲਾਵਾ ਕਈ ਤਰ੍ਹਾਂ ਦੇ ਮਨੋਰੰਜਨ ਸੰਬੰਧੀ ਵਿਕਲਪ ਦਿੰਦਾ ਹੈ। ਅਤੇ ਇਹ ਆਰੰਭਕਾਂ ਲਈ ਹੈ।

ਸਮੱਰਥਾ

ਉਹ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਅਤੇ ਫਿਰ ਕੁਝ ਹੋਰ ।
2018 Escape ਕਈ ਤਰੀਕਿਆਂ ਨਾਲ ਸਮਰੱਥ ਹੈ, ਇਹ ਬਦਲਣਯੋਗ ਸੀਟਿੰਗ/ ਕਾਰਗੋ ਸੁਮੇਲ ਦਿੰਦਾ ਹੈ। ਅਤੇ ਇਹ ਤੁਹਾਡੀ ਜੀਵਨਸ਼ੈਲੀ ਅਨੁਸਾਰ ਤੁਹਾਡੇ ਕਾਰਜ ਕਰਨ ਲਈ ਤਿਆਰ ਕੀਤਾ ਗਿਆ ਹੈ। ਮਾਡਲ ਦੇ ਆਧਾਰ ‘ਤੇ ਤੁਸੀਂ ਚੁਣ ਸਕਦੇ ਹੋ, ਤੁਹਾਡੇ ਕੋਲ 2.5L i-VCT, 1.5L ਟਰਬੋਚਾਰਜਡ EcoBoost ਇੰਜਨ ਜਾਂ 245 ਹਾਰਸਪਾਵਰ ਦੀ ਦਰ ‘ਤੇ 2.0L ਟਵਿਨ- ਸਕ੍ਰਾੱਲ EcoBoost ਹੈ। Roll Stability Control™ , Curve Control ਅਤੇ Torque Vectoring Control ਨਾਲ ਸਟੈਂਡਰਡ AdvanceTrac® ਦੀ ਮਦਦ ਨਾਲ ਕੰਟਰੋਲ ਹੁੰਦਾ ਹੈ। ਜ਼ਿਆਦਾ ਖਿਚਾਅ ਲਈ, 4-ਵ੍ਹੀਲ ਡ੍ਰਾਈਵ ਉਪਲਬਧ ਹੈ ਅਤੇ ਜੇ ਤੁਹਾਨੂੰ ਖਿੱਚਣ (ਟੋਇੰਗ) ਦੀ ਲੋੜ ਹੈ, ਤਾਂ ਅਸੀਂ ਦੋ ਕਲਾਸ II ਟ੍ਰੇਲਰ ਟੋ ਪੈਕੇਜ ਪੇਸ਼ ਕਰਦੇ ਹਾਂ - ਇੱਕ 11.5L EcoBoost® ਇੰਜਣ ਦੇ ਨਾਲ ਜੋ ਅਧਿਕਤਮ 2,000 lbs. (907 ਕਿਗ੍ਰਾ) ਟੋ ਰੇਟਿੰਗ ਪ੍ਰਦਾਨ ਕਰਦਾ ਹੈ ਅਤੇ ਦੂਜਾ 2.0L EcoBoost® ਇੰਜਣ ਜੋ 3,500 lbs. (1,587 ਕਿਗ੍ਰਾ) ਤੱਕ ਦੀ ਅਧਿਕਤਮ ਟੋ ਰੇਟਿੰਗ ਨਾਲ ਹੈ।

Escape ਮਾਡਲ

S
$26,199 ਤੋਂ ਸ਼ੁਰੂ
Est. L/100ਕਿਮੀ 11.1 ਸ਼ਹਿਰ 8.1 ਹਾਈਵੇ
SE
$28,449 ਤੋਂ ਸ਼ੁਰੂ
Est. L/100ਕਿਮੀ 10.2 ਸ਼ਹਿਰ 7.8 ਹਾਈਵੇ
SEL
$30,199 ਤੋਂ ਸ਼ੁਰੂ
Est L/100ਕਿਮੀ 10.2 ਸ਼ਹਿਰ 7.8 ਹਾਈਵੇ
Titanium
$37,299 ਤੋਂ ਸ਼ੁਰੂ
Est L/100ਕਿਮੀ 11.5 ਸ਼ਹਿਰ 8.8 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SE

Titanium

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Escape.