Flex

$30,195
ਤੋਂ ਸ਼ੁਰੂ
Est. City/Hwy
Standard 14.7/10.2 L/100km
7
ਲਈ ਸੀਟਿੰਗ
ਵੇਰਵਾ
2018 Ford Flex ਦੀ ਪਹਿਚਾਣ ਸੁੰਦਰ ਕ੍ਰੋਮ (SE ਅਤੇ SEL) ਜਾਂ ਸੈਟਿਨ-ਐਲਯੁਮਿਨਿਅਮ (Limited) ਵਿੱਚ ਸ਼ਾਨਦਾਰ ਗ੍ਰਿਲ ਨਾਲ ਸ਼ੁਰੂ ਹੋਣ ਵਾਲੇ ਆਪਣੇ ਵੱਖਰੇ ਸਟਾਈਲ ਨਾਲ ਕੀਤੀ ਜਾਂਦੀ ਹੈ। ਸਟੈਂਡਰਡ ਬ੍ਰਾਈਟ ਡੁਅਲ ਐਗਜ਼ਾਹਸਟ ਟਿਪਸ ਇਸਦੀ ਆਕਰਸ਼ਕ ਪ੍ਰੋਫਾਈਲ ਨੂੰ ਮੁਕੰਮਲ ਕਰਦੇ ਹਨ, ਜਦਕਿ Limited ਮਾਡਲ ਸਿਲਵਰ ਲੋਅਰ ਗ੍ਰਿਲ ਪੱਟੀਆਂ, 19-ਇੰਚ ਪੇਂਟਿਡ ਅਲਯੁਮਿਨਿਅਮ ਵ੍ਹੀਲਜ਼ ਅਤੇ ਸੈਟਿਨ-ਐਲਯੁਮਿਨਿਅਮ ਲਿਫਟਗੇਟ ਸਜਾਵਟ ਦੇ ਨਾਲ ਇਸਦੀ ਸ਼ਾਨ ਵਧਾਉਂਦੇ ਹਨ। ਤੁਸੀਂ ਅਪੀਅਰੈਂਸ ਪੈਕੇਜ ਅਤੇ ਟੂ-ਟੋਨ ਵਿਕਲਪ, SEL ਅਤੇ Limited ਦੋਹਾਂ ਵਿੱਚ ਉਪਲਬਧ, ਦੇ ਨਾਲ ਇਸਦੀ ਵਿਲੱਖਣ ਦਿੱਖ ਵਿੱਚ ਵਾਧਾ ਕਰ ਸਕਦੇ ਹੋ।

ਡਿਜ਼ਾਈਨ

ਸੂਝ ਵਾਲਾ ਡਿਜ਼ਾਈਨ
2018 Ford Flex ਲਈ ਸਟਾਈਲ, ਬਾਹਰੋਂ ਅਤੇ ਅੰਦਰੋਂ, ਇੱਕ ਮੁੱਖ ਵਿਸ਼ਾ ਹੈ। ਅੰਦਰੂਨੀ ਡਿਜ਼ਾਈਨ ਵਿੱਚ ਸ਼ਾਮਲ ਹਨ ਵੁੱਡ ਫਿਨਿਸ਼ ਅਤੇ ਉਪਲਬਧ ਲੈਦਰ-ਟ੍ਰਿਮਡ ਸੀਟਿੰਗ। ਉਪਲਬਧ Multipanel Vista Roof® ਸਾਰੀਆਂ ਸਵਾਰੀਆਂ ਨੂੰ ਕੁਦਰਤੀ ਰੌਸ਼ਨੀ ਪ੍ਰਦਾਨ ਕਰਦੀ ਹੈ, ਜਦਕਿ ਉਪਲਬਧ ਐਂਬਿਐਂਟ ਲਾਈਟਿੰਗ ਸੱਤ ਰੰਗਾਂ ਦੀ ਚੋਣ ਦੀ ਪੇਸ਼ਕਸ਼ ਕਰਦੀ ਹੈ। ਬਾਹਰ ਤੋਂ, ਅਪੀਅਰੈਂਸ ਪੈਕੇਜ, ਵ੍ਹੀਲਜ਼ ਦੀਆਂ ਚੋਣਾਂ ਅਤੇ ਟੂ-ਟੋਨ ਵਾਹਨ ਵਿਕਲਪ ਤੁਹਾਨੂੰ Flex ਨੂੰ ਤੁਹਾਡੀ ਵਿਲੱਖਣ ਪਸੰਦ ਅਪਨਾਉਣ ਦਾ ਮੌਕਾ ਦਿੰਦੇ ਹਨ।

ਤਕਨਾਲੋਜੀ

ਬੁੱਧੀਮਤਾ ਵਾਲਾ ਪ੍ਰਦਰਸ਼ਨ
Flex ਨਵੀਨਤਮ ਤਕਨਾਲੋਜੀਆਂ, ਜਿਵੇਂ ਉਪਲਬਧ 3.5L EcoBoost®, RSC® (Roll Stability Control™) ਦੇ ਨਾਲ ਸਟੈਂਡਰਡ AdvanceTrac® ਅਤੇ ਉਪਲਬਧ ਇਂਟੈਲੀਜੈਂਟ ਆਲ-ਵ੍ਹੀਲ ਡ੍ਰਾਈਵ (AWD) ਦੀ ਇੱਕ ਲੜੀ ਪੇਸ਼ ਕਰਦੀ ਹੈ। ਇੱਕ ਰੀਅਰ-ਵਿਊ ਕੈਮਰਾ ਸਟੈਂਡਰਡ ਹੈ ਅਤੇ ਉਪਲਬਧ ਵੌਇਸ-ਐਕਟੀਵੇਟਿਡ ਟੱਚ ਸਕਰੀਨ ਨੇਵੀਗੇਸ਼ਨ ਸਿਸਟਮ ਤੁਹਾਡੇ ਮਾਰਗ ਦੇ ਨਾਲ ਨਿਰਦੇਸ਼ਨ ਪ੍ਰਦਾਨ ਕਰਦਾ ਹੈ। SYNC® ਸਟੈਂਡਰਡ ਤੌਰ 'ਤੇ ਨਾਲ ਹੀ ਆਉਂਦਾ ਹੈ ਅਤੇ SYNC 3 ਉਪਲਬਧ ਹੈ। Sony® ਵੱਲੋਂ ਇੱਕ ਉਪਲਬਧ ਆਡੀਓ ਸਿਸਟਮ ਸਹੀ ਸਾਊਂਡਟ੍ਰੈਕ ਪ੍ਰਦਾਨ ਕਰਦਾ ਹੈ, ਅਤੇ ਨਾਲ ਹੀ ਉਪਲਬਧ SiriusXM, ਜੋ ਕਿ ਵਿਗਿਆਪਨ-ਰਹਿਤ ਸੰਗੀਤ ਦੇ 120 ਤੋਂ ਵੱਧ ਚੈਨਲ ਪੇਸ਼ ਕਰਦਾ ਹੈ।

ਸਹੂਲਤ

ਇਕਦਮ ਕੁਸ਼ਲ
2018 Ford Flex ਢੇਰ ਸਾਰੀਆਂ ਉਪਲਬਧ ਸਹੂਲਤਾਂ ਦੇ ਨਾਲ ਸੜਕ ਉੱਤੇ ਤੁਹਾਡੀ ਜ਼ਿੰਦਗੀ ਮਨੋਰੰਜਕ ਅਤੇ ਆਰਾਮਦਾਇਕ ਬਣਾਉਂਦੀ ਹੈ। Flex ਸਵਾਰੀਆਂ ਅਤੇ ਸਮਾਨ ਲਈ ਖੁੱਲ੍ਹੀ ਅੰਦਰੂਨੀ ਜਗ੍ਹਾ ਪ੍ਰਦਾਨ ਕਰਦੀ ਹੈ, ਅਤੇ ਇਸ ਵਿੱਚ ਵਾਧੂ ਸਹੂਲਤ ਲਈ ਉਪਲਬਧ ਪਾਵਰ ਲਿਫਟਗੇਟ ਮੌਜੂਦ ਹੈ। ਅਤੇ ਦੋ ਤੱਕ ਡ੍ਰਾਈਵਰਾਂ ਲਈ ਉਪਲਬਧ ਹੀਟਿਡ ਪਾਵਰ-ਫੋਲਡਿੰਗ ਮਿਰਰ ਵਿੱਚ ਮੈਮੋਰੀ ਸੈਟਿੰਗਜ਼ ਮੌਜੂਦ ਹਨ। Flex ਤੁਹਾਡੇ ਲਈ MyKey® ਤਕਨਾਲੋਜੀ ਦੀ ਪੇਸ਼ਕਸ਼ ਵੀ ਕਰਦੀ ਹੈ, ਜੋ ਕਿ ਤੁਹਾਨੂੰ ਚਾਬੀਆਂ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਜੋ ਇੱਕ ਪਰਿਵਾਰ ਦੇ ਦੋ ਮੈਂਬਰ ਸਾਂਝੇ ਤੌਰ 'ਤੇ ਕਾਰ ਦੀ ਵਰਤੋਂ ਕਰ ਸਕਣ, ਅਤੇ ਨਿੱਜੀ ਸੈਟਿੰਗਜ਼ ਵੀ ਲਾਗੂ ਹੋ ਜਾਂਦੀਆਂ ਹਨ ਜਦੋਂ ਇਹ ਮੈਂਬਰ ਆਪਣੀਆਂ ਵਿਸ਼ੇਸ਼ ਚਾਬੀਆਂ ਦੀ ਵਰਤੋਂ ਕਰਦੇ ਹਨ।

ਸਮਰਥਤਾ

ਸਹੀ ਢੰਗ ਨਾਲ ਨਿਯੁਕਤ ਜਗ੍ਹਾ
2018 Ford Flex ਸਟੈਂਡਰਡ ਸੱਤ-ਸਵਾਰੀਆਂ ਲਈ ਸੀਟਿੰਗ ਸਮਰੱਥਾ ਪ੍ਰਦਾਨ ਕਰਦੀ ਹੈ, ਨਾਲ ਹੀ ਉਪਲਬਧ ਸਹੂਲਤਾਂ ਜਿਵੇਂ ਕਿ ਵਨ-ਟੱਚ PowerFold® ਅਤੇ ਟੰਬਲ ਤੀਸਰੀ-ਕਤਾਰ ਸੀਟ। ਅਤੇ ਜਿਵੇਂ ਕਿ Flex ਸਵਾਰੀਆਂ ਅਤੇ ਸਮਾਨ ਲਈ ਖੁੱਲ੍ਹੀ ਅੰਦਰੂਨੀ ਜਗ੍ਹਾ ਪ੍ਰਦਾਨ ਕਰਦੀ ਹੈ, ਇਹ ਆਰਾਮ ਅਤੇ ਸਹੂਲਤ ਪ੍ਰਦਾਨ ਕਰਨ ਵਿੱਚ ਵੀ ਬਹੁਤ ਅੱਗੇ ਹੈ। ਉਪਲਬਧ ਹੀਟਿਡ ਸਟੀਅਰਿੰਗ ਵ੍ਹੀਲ, ਹੀਟਿਡ ਅਤੇ ਕੂਲਡ ਫਰੰਟ ਸੀਟਾਂ, ਡੁਅਲ-ਜ਼ੋਨ ਇਲੈਕਟ੍ਰਾਨਿਕ ਤਾਪਮਾਨ ਕੰਟ੍ਰੋਲ, ਉਪਲਬਧ ਪਾਵਰ-ਐਡਜਸਟੇਬਲ ਪੈਡਲ, ਪਾਵਰ ਟਿਲਟ/ਟੈਲੀਸਕੋਪਿੰਗ ਸਟੀਅਰਿੰਗ ਕਾਲਮ ਅਤੇ ਉਪਲਬਧ ਹੀਟਿਡ ਪਾਵਰ-ਫੋਲਡਿੰਗ ਮਿਰਰ - ਇਹ ਸਾਰੀਆਂ ਵਿਸ਼ੇਸ਼ਤਾਵਾਂ ਤੁਹਾਨੂੰ ਵਧੇਰੇ ਆਰਾਮਦਾਇਕ ਡ੍ਰਾਈਵਿੰਗ ਅਨੁਭਵ ਪ੍ਰਦਾਨ ਕਰਦੀਆਂ ਹਨ।

Flex ਮਾਡਲ

SE
$32,299 ਤੋਂ ਸ਼ੁਰੂ
Est. L/100ਕਿਮੀ 14.7 ਸ਼ਹਿਰ 10.2 ਹਾਈਵੇ
SEL
$39,299 ਤੋਂ ਸ਼ੁਰੂ
Est. L/100km 14.7 ਸ਼ਹਿਰ 10.2 ਹਾਈਵੇ
Limited
$46,099 ਤੋਂ ਸ਼ੁਰੂ
Est L/100ਕਿਮੀ 14.7 ਸ਼ਹਿਰ 10.2 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SEL

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Flex.