Taurus

$31,788
ਤੋਂ ਸ਼ੁਰੂ
EPA -Est. City/Hwy
Standard 13.1/8.7 L/100km
5
ਲਈ ਸੀਟਿੰਗ
ਵੇਰਵਾ
Ford Taurus ਸ਼ੁੱਧ ਮਹਾਰਤ ਪ੍ਰਦਾਨ ਕਰਦੀ ਹੈ। ਇਹ ਐਰੋਡਾਇਨਾਮਿਕ ਅਤੇ ਵਧੀਆ ਢੰਗ ਨਾਲ ਤਿਆਰ ਕੀਤੇ ਗਏ ਡਿਜ਼ਾਈਨ ਵੇਰਵਿਆਂ ਦੇ ਨਾਲ ਇਕ ਸੁੰਦਰ ਪ੍ਰੋਫਾਈਲ ਪੇਸ਼ ਕਰਦੀ ਹੈ। ਇਸਦੀ ਬੋਲਡ ਦਿੱਖ ਆਤਮਵਿਸ਼ਵਾਸ ਪ੍ਰਦਾਨ ਕਰਦੀ ਹੈ ਜਦਕਿ ਘੁਮਾਉਦਾਰ ਆਕਾਰ ਅਤੇ ਕਲਾਤਮਕ ਵਾਧੂ ਸਮੱਗਰੀ ਇਸ ਵਿੱਚ ਅਨੰਤ ਸੂਖਮਤਾ ਜੋਡ਼ਦੇ ਹਨ।

ਡਿਜ਼ਾਈਨ

ਸ਼ਕਤੀਸ਼ਾਲੀ ਪਰ ਸੂਖਮ ਵੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ Ford Taurus ਜਿੱਥੇ ਵੀ ਜਾਂਦੀ ਹੈ, ਧਿਆਨ ਆਕਰਸ਼ਤ ਕਰਦੀ ਹੈ। ਇਸਦਾ ਡਿਜ਼ਾਈਨ ਅੰਦਰੋਂ ਅਤੇ ਬਾਹਰੋਂ ਨਵੀਨ ਅਤੇ ਸੁਧਰੀ ਹੋਈ ਦਿੱਖ ਪ੍ਰਦਾਨ ਕਰਦਾ ਹੈ। ਔਰੋਡਾਇਨਾਮਿਕ ਆਕਾਰ ਦੇ ਨਾਲ ਸਪੱਸ਼ਟ ਕਿਨਾਰੇ ਗਤੀ ਦਰਸ਼ਾਉੰਦੇ ਹਨ, ਇੱਥੋਂ ਤਕ ਕਿ ਵਾਹਨ ਦੇ ਪਾਰਕ ਹੋਣ ਦੀ ਸਥਿਤੀ ਵਿੱਚ ਵੀ। ਦਰਵਾਜ਼ਾ ਖੋਲ੍ਹੋ, ਅਤੇ ਤੁਸੀਂ ਦੇਖੋਗੇ ਅਜਿਹਾ ਇੰਟੀਰੀਅਰ ਜੋ ਸ਼ਾਨਦਾਰ ਅਤੇ ਗੁਣਵੱਤਾ ਸਮੱਗਰੀ ਨਾਲ ਭਰਪੂਰ ਹੈ।

ਕਾਰਗੁਜ਼ਾਰੀ

ਇਕ ਸ਼ਕਤੀਸ਼ਾਲੀ ਇੰਜਨ ਲਾਈਨਅੱਪ
Taurus ਡ੍ਰਾਈਵਿੰਗ ਉਤਸ਼ਾਹੀਆਂ ਲਈ ਤਿਆਰ ਕੀਤਾ ਗਿਆ ਇੰਜਨ ਲਾਈਨਅੱਪ ਪੇਸ਼ ਕਰਦੀ ਹੈ। ਸਟੈਂਡਰਡ 3.5L Ti-VCT ਇੰਜਨ ਆਕਰਸ਼ਕ 288 ਹਾਰਸਪਾਵਰ ਪ੍ਰਦਾਨ ਕਰਦਾ ਹੈ। 6-ਸਪੀਡ SelectShift® ਆਟੋਮੈਟਿਕ ਟ੍ਰਾਂਸਮਿਸ਼ਨ ਸਾਰੇ 2018 Ford Taurus ਮਾਡਲਾਂ ਵਿੱਚ ਸਟੈਂਡਰਡ ਹੈ ਅਤੇ ਤੁਹਾਨੂੰ ਆਟੋਮੈਟਿਕ ਕਾਰਜਵਿਧੀ ਨੂੰ ਰੱਦ ਕਰਨ ਅਤੇ ਛੇ ਗੀਅਰਾਂ ਦੀ ਚੋਣ ਦੇ ਨਾਲ ਮੈਨੁਅਲ ਨਿਯੰਤ੍ਰਣ ਦਾ ਸ਼ਕਤੀਸ਼ਾਲੀ ਤਜ਼ਰਬਾ ਪ੍ਰਦਾਨ ਕਰਦਾ ਹੈ। ਪਾਵਰ ਦੀ ਇਕ ਵਾਧੂ ਮਾਤਰਾ ਲਈ, 365-horsepower 3.5L EcoBoost® ਇੰਜਨ*, SHO ਉੱਤੇ ਸਟੈਂਡਰਡ, ਦੀ ਚੋਣ ਕਰੋ।

ਟੈਕਨੋਲੋਜੀ

ਡ੍ਰਾਈਵਿੰਗ ਸਿਆਣਪ ਵਿੱਚ ਵਿਸ਼ਵਾਸ
Ford Taurus ਦੀ ਟੈਕਨੋਲੋਜੀ ਦੀਆਂ ਵਿਸ਼ੇਸ਼ਤਾਵਾਂ ਤੁਹਾਡੇ ਡ੍ਰਾਈਵਿੰਗ ਤਜ਼ਰਬੇ ਨੂੰ ਸੁਧਾਰ ਸਕਦੀਆਂ ਹਨ। Taurus ਪੇਸ਼ ਕਰਦੀ ਹੈ ਉਪਲਬਧ SYNC® 3 – ਸਾਡੀ ਅਗਲੀ ਪੀੜ੍ਹੀ ਦੀ ਵਾਇਸ-ਐਕਟੀਵੇਟਿਡ ਟੈਕਨੋਲੋਜੀ। ਕ੍ਰਾਸ-ਟ੍ਰੈਫਿਕ ਚੇਤਾਵਨੀ ਦੇ ਨਾਲ ਉਪਲਬਧ BLIS® (ਬਲਾਈਂਡ ਸਪਾਟ ਇਨਫਰਮੇਸ਼ਨ ਸਿਸਟਮ) ਜੋ ਤੁਹਾਨੂੰ ਚੇਤਾਵਨੀ ਦਿੰਦਾ ਹੈ ਜਦੋਂ ਕੋਈ ਵਾਹਨ ਤੁਹਾਡੇ ਬਲਾਈਂਡ ਸਪਾਟ ਉੱਤੇ ਹੁੰਦਾ ਹੈ ਜਾਂ ਨਜ਼ਦੀਕ ਆ ਰਿਹਾ ਹੁੰਦਾ ਹੈ, ਜਦੋਂ ਤੁਸੀਂ ਹੈਲੀ-ਹੌਲੀ ਪਾਰਕਿੰਗ ਦੇ ਸਥਾਨ ਤੋਂ ਆਪਣਾ ਵਾਹਨ ਬੈਕ ਕਰ ਰਹੇ ਹੁੰਦੇ ਹੋ। ਉਪਲਬਧ ਅਡਾਪਟਿਵ ਕ੍ਰੂਜ਼ ਕੰਟ੍ਰੋਲ ਬ੍ਰੇਕ ਸਮਰਥਨ ਦੇ ਨਾਲ ਅੱਗੇ ਦੀ ਟੱਕਰ ਦੀ ਚੇਤਾਵਨੀ ਆਟੋਮੈਟਿਕ ਤੌਰ ’ਤੇ ਤੁਹਾਡੇ ਵਾਹਨ ਨੂੰ ਧੀਮਾ ਕਰ ਦਿੰਦੀ ਹੈ ਜਦੋਂ ਅੱਗੇ ਵਾਲੇ ਟ੍ਰੈਫਿਕ ਬਾਰੇ ਪਤਾ ਲਗਾਇਆ ਜਾਂਦਾ ਹੈ। ਇੱਥੋਂ ਤੱਕ ਕਿ ਐਕਟਿਵ ਪਾਰਕ ਅਸਿਸਟ ਵੀ ਉਪਲਬਧ ਹੈ, ਜੋ ਸਮਾਨਾਂਤਰ ਪਾਰਕਿੰਗ ਨੂੰ ਆਸਾਨ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

ਇੰਟੀਰੀਅਰ

ਬਹੁਤ ਸਾਰੀ ਅਗਲੇਰੀ ਸੋਚ ਦੇ ਨਾਲ ਡਿਜ਼ਾਈਨ ਕੀਤੀ ਗਈ
ਰੀਅਰ-ਵਿਊ ਕੈਮਰਾ ਅਤੇ ਹਿੱਲ-ਅਸਿਸਟ ਟੈਕਨੋਲੋਜੀ (ਹਰੇਕ Fiesta ਵਿੱਚ ਸਟੈਂਡਰਡ ਤੌਰ ’ਤੇ ਸ਼ਾਮਲ) ਤੋਂ ਲੈ ਕੇ ਠੋਸ ਇੰਜੀਨੀਅਰਿੰਗ ਜਿਸਨੇ ਵਿਆਪਕ ਸਵਾਰੀ ਸੁਰੱਖਿਆ ਢਾਂਚਾ ਤਿਆਰ ਕੀਤਾ, ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਮਨੋਰੰਜਕ ਡ੍ਰਾਈਵ ਵਾਲੀ Ford Fiesta ਦੇ ਡਿਜ਼ਾਈਨ ਵਿੱਚ ਬਹੁਤ ਸਾਰੀ ਅਗਲੇਰੀ ਸੋਚ ਸ਼ਾਮਮਲ ਹੈ। ਅਤੇ ਤੁਹਾਡੀ Fiesta ਨੂੰ ਚਲਾਉਣ ਦੇ ਇੱਛਕ ਬਹੁਤ ਸਾਰੇ ਲੋਕਾਂ ਦੇ ਨਾਲ, ਸਟੈਂਡਰਡ MyKey® ਕਾਰ ਮਾਲਕਾਂ ਨੂੰ ਕੁਝ ਵਿਸ਼ੇਸ਼ਤਾਵਾਂ ’ਤੇ ਜ਼ਰੂਰਤਾਂ ਜਾਂ ਰੋਕਾਂ ਨੂੰ ਵਿਵਸਥਿਤ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਉਹ ਵਧੇਰੇ ਜ਼ਿੰਮੇਵਾਰੀ ਨਾਲ ਡ੍ਰਾਈਵ ਕਰ ਸਕਣ।

Taurus ਮਾਡਲ

SE
$31,788 ਤੋਂ ਸ਼ੁਰੂ
Est. L/100ਕਿਮੀ 13.1 ਸ਼ਹਿਰ 8.7 ਹਾਈਵੇ
SEL
$39,336 ਤੋਂ ਸ਼ੁਰੂ
Est. L/100ਕਿਮੀ 13.1 ਸ਼ਹਿਰ 8.7 ਹਾਈਵੇ
Limited
$47,788 ਤੋਂ ਸ਼ੁਰੂ
Est L/100ਕਿਮੀ 13.1 ਸ਼ਹਿਰ 8.7 ਹਾਈਵੇ
SHO
$52,488 ਤੋਂ ਸ਼ੁਰੂ
Est L/100ਕਿਮੀ 14.6 ਸ਼ਹਿਰ 10.0 ਹਾਈਵੇ

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Taurus.