Ecosport ਮਾੱਡਲ

Ecosport ਮਾੱਡਲ

2020 Ford Ecosport

2020 EcoSport ਅਜ਼ਾਦੀ ਨਾਲ ਘੁੰਮਣ ਵਿੱਚ ਤੁਹਾਡੀ ਮਦਦ ਲਈ ਬਣਾਈ ਗਈ ਹੈ। ਇਸਦਾ ਛੋਟਾ ਅਕਾਰ ਅਤੇ ਉਪਲਬਧ ਇੰਟੈਲੀਜੈਂਟ 4WD (Intelligent 4WD) ਕੁਸ਼ਲ ਵਰਤੋਂ ਲਈ ਸਭ ਤੋਂ ਵਧੀਆ ਹਨ। ਭਾਵੇਂ ਤੁਸੀਂ ਕਿੱਥੇ ਵੀ ਜਾਓ, EcoSport ਦੁਨੀਆਭਰ ਵਿੱਚ ਘੁੰਮਣ ਵਿੱਚ ਤੁਹਾਡੀ ਮਦਦ ਲਈ ਤਿਆਰ ਅਤੇ ਅਰਾਮਦਾਇਕ ਇੰਟੀਰੀਅਰ ਅਤੇ ਇੰਟੈਲੀਜੈਂਟ ਟੈਕਨਾਲੋਜੀ ਵਾਲੇ ਸਟਾਈਲ ਵਿੱਚ ਆਉਂਦੀ ਹੈ।

ਸਮਰੱਥਾ

ਸਫ਼ਰ ਦੀ ਜ਼ਿੰਦਗੀ ਲਈ ਵਧੀਆ

ਕਿਸੇ ਵੀ ਵਾਤਾਵਰਨ ਵਿੱਚ ਘਰ ਵਰਗਾ ਮਹਿਸੂਸ ਕਰੋ। ਬਹੁ-ਪੱਖੀ ਸੀਟਾਂ, ਉਪਲਬਧ ਕਾਰਗੋ ਮੈਨੇਜਮੈਂਟ ਸਿਸਟਮ, ਅਤੇ ਚੋਣ ਕਰਨ ਵਾਸਤੇ ਦੋ ਇੰਜਣਾਂ ਦੇ ਨਾਲ, ਇਹ SUV ਤੁਹਾਡੇ ਸਾਰੇ ਸਾਹਸ ਭਰੇ ਸਫ਼ਰਾਂ ‘ਤੇ ਤੁਹਾਨੂੰ ਲਿਜਾਣ ਲਈ ਬਣਾਈ ਗਈ ਹੈ। ਨਾਲ ਹੀ, ਉਪਲਬਧ ਇੰਟੈਲੀਜੈਂਟ 4WD (Intelligent 4WD) ਦੇ ਨਾਲ, ਤੁਸੀਂ ਹਰ ਰੋਜ਼ ਦੀ ਸੰਭਾਲ ਵਿੱਚ ਆਤਮਵਿਸ਼ਵਾਸ ਮਹਿਸੂਸ ਕਰ ਸਕਦੇ ਹੋ। ਅਕਾਰ ਵਿੱਚ ਛੋਟੀ ਅਤੇ ਸਮਰੱਥਾ-ਵਧਾਉਣ ਵਾਲੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦੇ ਹੋਏ, 2020 EcoSport ਕੁਸ਼ਲ ਵਰਤੋਂ ਵਿੱਚ ਮਾਹਰ ਹੈ। ਸੜਕ ‘ਤੇ ਆਤਮਵਿਸ਼ਵਾਸ ਵਧਾਉਣ ਲਈ, ਇੰਟੈਲੀਜੈਂਟ 4WD (Intelligent 4WD) ਹੈ, ਜੋ ਲੋੜ ਪੈਣ ‘ਤੇ ਵਧੀ ਹੋਈ ਖਿਚਾਈ ਪ੍ਰਦਾਨ ਕਰਦੇ ਹੋਏ, ਤੁਹਾਨੂੰ ਮਜ਼ਬੂਤੀ ਨਾਲ ਜ਼ਮੀਨ ‘ਤੇ ਰੱਖਣ ਵਿੱਚ ਮਦਦ ਕਰਦੀ ਹੈ।

ਸਟਾਈਲ

ਤੁਹਾਡੇ ਲਈ ਤਿਆਰ ਕੀਤੀ ਗਈ

2020 EcoSport ਤੁਹਾਡੇ ਲਈ ਅਰਾਮਦੇਹ ਵਿਸ਼ੇਸ਼ਤਾਵਾਂ ਲਿਆਉਂਦੇ ਹੋਏ, ਤੁਹਾਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ, ਜੋ ਨਾ ਸਿਰਫ਼ ਸ਼ਾਨਦਾਰ ਦਿਖਾਈ ਦਿੰਦੀ ਹੈ, ਬਲਕਿ ਤੁਹਾਡੇ ਅਨੁਭਵ ਵਿੱਚ ਵਾਧਾ ਵੀ ਕਰਦੀ ਹੈ। ਪਾਵਰ ਮੂਨਰੂਫ਼ (Power Moonroof), 8” 4G Wi-Fi ਮੋਡੈਮ ਦੇ ਨਾਲ LCD ਟਚਸਕ੍ਰੀਨ ਅਤੇ FordPass Connect™ ਜਿਹੀਆਂ ਉਪਲਬਧ ਵਿਸ਼ੇਸ਼ਤਾਵਾਂ ਰੋਜ਼ਾਨਾ ਦੇ ਸਫ਼ਰ ਨੂੰ ਮਜ਼ੇਦਾਰ ਸੈਰ ਵਿੱਚ ਬਦਲਣ ਵਿੱਚ ਮਦਦ ਕਰਦੀਆਂ ਹਨ।

ਟੈਕਨਾਲੋਜੀ

ਉਹ ਟੈਕਨਾਲੋਜੀ, ਜੋ ਤੁਹਾਡੇ ਲਈ ਕੰਮ ਕਰਦੀ ਹੈ

EcoSport ਤੁਹਾਡੀਆਂ ਉਂਗਲੀਆਂ ‘ਤੇ ਸਹੂਲਤ ਪੇਸ਼ ਕਰਦੀ ਹੈ। Apple CarPlay® ਅਤੇ Android Auto™ ਅਨੁਕੂਲਤਾ ਦੇ ਨਾਲ ਉਪਲਬਧ SYNC® 3, ਇੱਕ ਉਪਲਬਧ 8” ਰੰਗੀਨ LCD ਟਚਸਕ੍ਰੀਨ ਅਤੇ ਵਾਹਨ-ਵਿਚਲੇ 4G LTE Wi-Fi ਹੌਟਸਪੌਟ ਦੇ ਨਾਲ ਸਟੈਂਡਰਡ FordPass Connect™ ਜਿਹੀ ਸਮਾਰਟ ਟੈਕਨਾਲੋਜੀ, ਸੜਕ ‘ਤੇ ਜੁੜੇ ਰਹਿਣ ਨੂੰ ਅਸਾਨ ਬਣਾਉਂਦੀ ਹੈ।

ਸੁੱਖ ਸੁਵਿਧਾਵਾਂ

ਸਫ਼ਰ ਦਾ ਮਜ਼ਾ ਲਵੋ

2020 Ford EcoSport ਵਿੱਚ ਅਰਾਮ ਪ੍ਰਮਾਣਿਤ ਤੌਰ ‘ਤੇ ਆਉਂਦੀ ਹੈ। ਤੁਸੀਂ ਕੈਬਿਨ ਵਿੱਚ ਬੈਠੋਗੇ, ਜੋ ਅਰਾਮ, ਜੁੜੇ ਰਹਿਣ ਅਤੇ ਆਨੰਦ ਨੂੰ ਯਕੀਨੀ ਬਣਾਉਣ ਵਿੱਚ ਮਦਦ ਲਈ ਸੋਚ-ਵਿਚਾਰ ਕਰਕੇ ਬਣਾਇਆ ਗਿਆ ਹੈ। ਤਾਪ ਵਾਲੇ ਸਟੀਅਰਿੰਗ ਵ੍ਹੀਲ ਅਤੇ ਚਮੜੇ ਅਤੇ ਕੱਪੜੇ ਦੀਆਂ ਸੀਟਾਂ ਜਿਹੀਆਂ ਉਪਲਬਧ ਸਹੂਲਤਾਂ ਅਨੁਭਵ ਨੂੰ ਵਧਾਉਣਗੀਆਂ ਅਤੇ ਸਫ਼ਰ ਵਿੱਚ ਤੁਹਾਨੂੰ ਘਰ ਵਰਗਾ ਮਹਿਸੂਸ ਕਰਨ ਵਿੱਚ ਮਦਦ ਕਰਨਗੀਆਂ।

ਸਭ ਤੋਂ ਵੱਧ ਵਿਕਣ ਵਾਲੇ ਮਾਡਲ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Ecosport ਨਾਲ ਤਹਿ