© 2023 TORONTO FORD DEALER ASSOCIATION. All Rights Reserved.
Expedition ਮਾੱਡਲ
Expedition ਮਾੱਡਲ
2020 Ford Expedition
ਸ਼ਕਤੀ, ਸਟਾਈਲ ਅਤੇ ਸਵਾਰੀਆਂ ਅਤੇ ਸਮਾਨ ਲਈ ਬਹੁਤ ਸਾਰੀ ਥਾਂ, 2020 Ford Expedition ਨੂੰ ਇਸਦੀ ਸ਼ਾਨ ਪ੍ਰਦਾਨ ਕਰਦੀ ਹੈ ਅਤੇ ਸੜਕ ‘ਤੇ ਇਸਦੀ ਮੌਜੂਦਗੀ ਦਰਜ ਕਰਾਉਂਦੀ ਹੈ। ਇਸ ਵਿੱਚ ਲੱਤਾਂ ਲਈ ਕਾਫ਼ੀ ਥਾਂ, 9,200 ਪੌਂਡ (4,173 ਕਿਲੋਗ੍ਰਾਮ) ਦੀ ਉੱਚੇ ਦਰਜੇ ਦੀ ਖਿਚਾਈ ਹੈ, ਨਾਲ ਹੀ ਹੈਵੀ-ਡਿਊਟੀ ਟ੍ਰੇਲਰ ਟੋ ਪੈਕੇਜ (Heavy-Duty Trailer Tow Package) ਨਾਲ ਲੈਸ ਹੈ, ਅਤੇ ਇਸਦੀ ਉੱਚੇ ਦਰਜੇ ਦੀ ਅਨੁਮਾਨਿਤ ਬਾਲਣ ਖਪਤ ਹੈ। ਇਸਤੋਂ ਇਲਾਵਾ Bang & Olufsen© ਵੱਲੋਂ ਉਪਲਬਧ ਪ੍ਰੀਮੀਅਰ B&O ਸਾਊਂਡ ਸਿਸਟਮ, ਉਪਲਬਧ ਤਾਪ ਵਾਲੀਆਂ ਅਤੇ ਹਵਾਦਾਰ ਸੀਟਾਂ ਅਤੇ ਬਹੁਤ ਸਾਰੀ ਤਕਨੀਕ ਤੁਹਾਨੂੰ ਸੜਕ ‘ਤੇ ਆਤਮਵਿਸ਼ਵਾਸ ਨਾਲ ਭਰੇ ਅਤੇ ਜੁੜੇ ਹੋਏ ਰੱਖਦੀ ਹੈ। ਧਿਆਨ ਖਿੱਚਣ ਵਾਲੇ ਸਟੀਲਥ ਐਡੀਸ਼ਨ (Stealth Edition) ਅਤੇ FX4 ਔਫ਼-ਰੋਡ ਪੈਕੇਜ ਤੋਂ ਇਲਾਵਾ, 2020 ਲਈ ਪ੍ਰਸਿੱਧ King Ranch™ ਦੀ ਵਾਪਸੀ ਹੋਈ ਹੈ।
ਸਟਾਈਲ
ਇੱਕ ਦ੍ਰਿਸ਼ ਵਾਲਾ ਰੂਮ। ਅੰਦਰੋਂ ਅਤੇ ਬਾਹਰੋਂ।
2020 Ford Expedition ਦਾ ਸਟਾਈਲ ਉਹ ਸਭ ਕੁਝ ਪ੍ਰਦਾਨ ਕਰਦਾ ਹੈ, ਜਿਸਦੀ ਉਮੀਦ ਤੁਸੀਂ ਪੂਰੇ-ਅਕਾਰ ਦੀ SUV ਤੋਂ ਕਰਦੇ ਹੋ – ਸੰਪੰਨ ਦ੍ਰਿਸ਼ਟੀਕੋਣ ਦੇ ਨਾਲ ਅਸਧਾਰਨ ਅਰਾਮ ਅਤੇ ਸਮਰੱਥਾ। ਇਹ ਇੱਕ ਅਜਿਹਾ ਡਿਜ਼ਾਈਨ ਹੈ, ਜੋ ਉਸਦੀ ਅਕਾਰ ਨੂੰ ਵੀ ਸਪਸ਼ਟ ਕਰਦਾ ਹੈ, ਜੋ ਤੁਸੀਂ ਅੰਦਰ ਦੇਖੋਗੇ: ਅੱਠ ਵਿਅਕਤੀਆਂ ਦੇ ਬੈਠਣ ਦੀ ਜਗ੍ਹਾ, ਨਾਲ ਹੀ ਵਿਵਸਥਿਤ- ਅਤੇ ਵਧੀ ਹੋਈ-ਲੰਮਾਈ ਵਾਲੇ MAX ਮਾਡਲਾਂ ਵਿੱਚ ਕਾਰਗੋ ਵੋਲਯੂਮ ਦੇ ਲੋਡ। Ford Expedition ਸਭ ਤੋਂ ਜ਼ੋਰਦਾਰ ਤਰੀਕੇ ਨਾਲ ਸੜਕ ‘ਤੇ ਚੱਲਣ ਲਈ ਤਿਆਰ ਕੀਤੀ ਗਈ ਹੈ।
ਸ਼ਕਤੀ
ਵਧੀਆ ਢੰਗ ਨਾਲ ਅਨੁਮਾਨਿਤ ਬਾਲਣ ਖਪਤ
ਜਦੋਂ ਤੁਸੀਂ 2020 Expedition Platinum ਦੇ ਹੁੱਡ ਦੇ ਹੇਠਾਂ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਮਜ਼ਬੂਤੀ ਅਤੇ ਪ੍ਰਦਰਸ਼ਨ ਕਿਵੇਂ ਬਾਲਣ ਸਮਰੱਥਾ ਨੂੰ ਪੂਰਾ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸਦਾ 3.5L EcoBoost® ਇੰਜਣ, 400 ਹੌਰਸਪਾਵਰ ਅਤੇ 480 ਪੌਂਡ-ਫੁੱਟ ਟੌਰਕ (ਘੁਮਾਊ-ਬਲ) ਦਾ ਨਿਰਮਾਣ ਕਰਦਾ ਹੈ ਅਤੇ 14.1 ਸ਼ਹਿਰ ਲਿਟਰ/100 ਕਿਲੋਮੀਟਰ, 10.6 ਹਾਈਵੇ ਲਿਟਰ/100, 12.5 ਸੁਮੇਲ ਵਾਲੇ L/100 ਸੁਮੇਲ ਵਾਲੇ mpgs ਦੀ ਉੱਚੇ ਦਰਜੇ ਦੀ ਰੇਟਿੰਗ ਪ੍ਰਦਾਨ ਕਰਦਾ ਹੈ।
ਸਮਰੱਥਾ
ਵੱਡਾ ਅਤੇ ਇਨ ਚਾਰਜ
ਤੁਸੀਂ ਉਹਨਾਂ ਸਾਰੀਆਂ ਵਧੀਆਂ ਹੋਈਆਂ ਸਮਰੱਥਤਾਵਾਂ ਲਈ ਪੂਰੇ-ਅਕਾਰ ਦੀ SUV ਦੀ ਚੋਣ ਕਰਦੇ ਹੋ, ਜੋ ਇਹ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਪੇਸ਼ ਕਰਦੀ ਹੈ। ਅੱਠ ਸਵਾਰੀਆਂ ਦੇ ਅਰਾਮ ਨਾਲ ਬੈਠਣ ਦੀ ਜਗ੍ਹਾ। ਜਦੋਂ ਅਜਿਹਾ ਕਰਨ ਲਈ ਆਖਿਆ ਜਾਵੇ, ਤਾਂ ਬਹੁਤ ਸਾਰਾ ਸਮਾਨ ਖਿੱਚਦੀ ਹੈ। ਹੋਰ ਵੀ ਅਜਿਹੇ ਕਈ ਕੰਮ ਕਰਦੀ ਹੈ, ਜੋ ਕਈ ਹੋਰ ਯਾਤਰੀ ਵਾਹਨ ਨਹੀਂ ਕਰ ਸਕਦੇ, ਜਿਵੇਂ ਕਿਸੇ ਕਿਸ਼ਤੀ ਨੂੰ ਜਾਂ 9,200 ਪੌਂਡ (4,117 ਕਿਲੋਗ੍ਰਾਮ) ਤੱਕ ਦੇ ਟ੍ਰੇਲਰ ਖਿੱਚਣਾ, ਜਦੋਂ ਸਾਜ਼ੋ-ਸਮਾਨ ਨਾਲ ਪੂਰੀ ਤਰ੍ਹਾਂ ਲੈਸ ਹੋਵੇ। ਵਧੀਆ ਦਿੱਖ ਦੇਖ ਕੇ ਮੂਰਖ ਨਾ ਬਣੋ, ਜਦੋਂ ਤੁਹਾਨੂੰ ਲੋੜੀਂਦੀ ਸਮਰੱਥਾ ਪ੍ਰਦਾਨ ਕਰਨ ਦੀ ਗੱਲ ਆਉਂਦੀ ਹੈ, ਤਾਂ 2020 Ford Expedition ਪੂਰੇ-ਅਕਾਰ ਦੀ SUV ਹੈ, ਜੋ ਇਹ ਸਭ ਕਰ ਸਕਦੀ ਹੈ।
ਟੈਕਨਾਲੋਜੀ
ਆਤਮਵਿਸ਼ਵਾਸ ਅਤੇ ਕਨੈਕਟੀਵਿਟੀ ਲਈ ਟੈਕਨਾਲੋਜੀ
2020 ਲਈ Ford Expedition, ਤੁਹਾਡੇ ਆਲੇ-ਦੁਆਲੇ ਅਤੇ ਕਦੇ ਵੀ ਬਦਲਣ ਵਾਲੀਆਂ ਟਰੈਫ਼ਿਕ ਸਥਿਤੀਆਂ ਤੋਂ ਜਾਣੂ ਰਹਿਣ ਵਿੱਚ ਤੁਹਾਡੀ ਮਦਦ ਲਈ ਉਪਲਬਧ ਤਕਨੀਕਾਂ ਦੀ ਕਾਫ਼ੀ ਵੱਡੀ ਰੇਂਜ ਪੇਸ਼ ਕਰਦੀ ਹੈ। ਸੜਕ ਤੋਂ ਲੈ ਕੇ ਹਾਈਵੇ ਤੱਕ, ਸਟੈਂਡਰਡ Ford Co-Pilot360™ ਅਤੇ ਸਟੈਂਡਰਡ FordPass Connect™ ਨੇ ਤੁਹਾਨੂੰ ਕਵਰ ਕੀਤਾ ਹੈ ਅਤੇ ਜੋੜਿਆ ਹੋਇਆ ਹੈ। ਹੋਰ ਉਪਲਬਧ ਤਕਨੀਕ ਵਿੱਚ ਸ਼ਾਮਲ ਹੈ, ਸਮਾਰਟ-ਚਾਰਜਿੰਗ ਵਾਲੇ USB ਅਤੇ ਵਾਇਰਲੈਸ ਚਾਰਜਿੰਗ, ਨੈਵੀਗੇਸ਼ਨ ਅਤੇ ਬੈਂਗ ਐਂਡ ਓਲਫੁਸੇਨ (Bang and Olufsen) ਵੱਲੋਂ 12-ਸਪੀਕਰ B&O™ ਦਾ ਸਾਊਂਡ ਸਿਸਟਮ।