Ranger ਮਾੱਡਲ

Ranger ਮਾੱਡਲ

2020 Ford Ranger

Built Ford Tough® ਸਿਰਫ਼ ਇੱਕ ਨਾਹਰਾ ਨਹੀਂ ਹੈ। ਇਹ ਇੱਕ ਦ੍ਰਿਸ਼ਟੀਕੋਣ ਹੈ, ਜੋ Ford ਟ੍ਰੱਕ ਇੰਜੀਨੀਅਰਿੰਗ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਚੱਲਦਾ ਹੈ ਅਤੇ ਇਸਨੇ ਕੈਨੇਡਾ ਦੀਆਂ ਮਸ਼ਹੂਰ ਠੋਸ ਅਤੇ ਭਰੋਸੇਯੋਗ Ford ਛੋਟੀਆਂ ਵੈਨਾਂ (ਪਿਕਅੱਪ) ਦਾ ਸੰਗ੍ਰਹਿ ਬਣਾਇਆ ਹੈ। ਉਹ ਸੰਗ੍ਰਹਿ 2020 Ford Ranger ਦੇ ਨਾਲ ਹੋਰ ਵੀ ਵੱਡਾ ਅਤੇ ਬੇਹੱਦ ਮਜ਼ਬੂਤ ਹੈ, ਤੁਹਾਡੇ ਸਾਹਮਣੇ ਆਉਣ ਵਾਲੀਆਂ ਸਥਿਤੀਆਂ ਦੇ ਮੁਕਾਬਲੇ ਵੱਧ ਤੀਬਰ ਸਥਿਤੀਆਂ ਹੇਠ ਇਸਦੀ ਜਾਂਚ ਕੀਤੀ ਗਈ ਹੈ। ਅੱਗੇ ਵਧੋ ਅਤੇ ਆਪਣੇ ਅਗਲੇ ਸਾਹਸ ਭਰੇ ਸਫ਼ਰ ਲਈ ਤਾਰੀਖ ਤੈਅ ਕਰੋ। ਤੁਹਾਡੀ Ranger ਤਿਆਰ ਹੈ!

ਮਜ਼ਬੂਤ

ਮਜ਼ਬੂਤ ਹੋਣ ਦੀ ਜਾਂਚ ਕੀਤੀ ਜਾਂਦੀ ਹੈ

Ford ਦੇ ਇੰਜੀਨੀਅਰ ਸਾਰੇ ਇਲਾਕੇ ਦੇ ਸਫ਼ਰ ਦੀਆਂ ਮੰਗਾਂ ਲਈ ਨਵੀਂ Ford Ranger ਨੂੰ ਤਿਆਰ ਕਰਨ ਲਈ ਔਖੀਆਂ ਜਾਂਚ ਪੱਧਤੀਆਂ ਤੈਅ ਕਰਦੇ ਹਨ। ਸੜਕਾਂ ‘ਤੇ ਹੰਢਣਸਾਰਤਾ ਪਰੀਖਣ ਇੰਨੇ ਸਖ਼ਤ ਹੁੰਦੇ ਹਨ ਕਿ ਡਰਾਈਵਿੰਗ ਲਈ ਰੋਬੋਟਸ ਨੂੰ ਬੁਲਾਇਆ ਜਾਂਦਾ ਹੈ। ਚੀਂ-ਚੀਂ ਅਤੇ ਖਣਕ ਦੀ ਅਵਾਜ਼ ਨੂੰ ਪਛਾਣਨ ਅਤੇ ਉਹਨਾਂ ਨੂੰ ਦੂਰ ਕਰਨ ਲਈ ਅਤੇ ਹੰਢਣਸਾਰਤਾ ਅਤੇ ਪ੍ਰਦਰਸ਼ਨ ਲਈ ਢਿੱਲੇ ਪੁਰਜਿਆਂ ਅਤੇ ਬਾੱਡੀ ਮਾਊਂਟਸ ਨੂੰ ਸਹੀ ਕਰਨ ਲਈ ਕਈ ਦਿਨਾਂ ਤੱਕ ਪ੍ਰਯੋਗਸ਼ਾਲਾ ਵਿੱਚ ਲਗਾਤਾਰ ਹਿਲਾਉਣਾ। 37.8 ਡਿਗਰੀ ਸੈਲਸੀਅਸ (100 ਡਿਗਰੀ ਫ਼ਾਰਨੇਹੀਟ) ‘ਤੇ ਢਾਲਵੇਂ ਗ੍ਰੇਡਸ ਵਿੱਚ ਘੰਟਿਆਂ ਤੱਕ ਭਾਰੀ ਸਮਾਨ ਨੂੰ ਖਿੱਚਣਾ। ਅਤੇ ਬੇਹੱਦ ਰੋਮਾਂਚਕ, ਕੰਬਾ ਦੇਣ ਵਾਲੀਆਂ ਅਣਪੱਧਰੇ ਰਸਤੇ ਦੀਆਂ ਸਥਿਤੀਆਂ ਵਿੱਚ ਕਠੋਰ ਸਫ਼ਰ ਕਰਨਾ। ਨਵੀਂ Ford Ranger. ਇਹ ਤੁਹਾਡੀ ਸਭ ਤੋਂ ਔਖੀ ਪਰੀਖਿਆ ਦੇਣ ਦੀ ਚੁਣੌਤੀ ਤੋਂ ਕਿਤੇ ਵਧ ਕੇ ਹੈ।

ਐਡਵੇਂਚਰ

ਸਾਹਸ ਭਰੇ ਸਫ਼ਰ ਲਈ ਤਿਆਰ।

2020 Ford Ranger ਆਪਣੇ ਦੇਸ਼ ਵਿੱਚ ਆਮ ਰੋਜ਼ਾਨਾ ਦੀਆਂ ਪੱਕੀਆਂ ਸੜਕਾਂ ‘ਤੇ ਉੱਤਮ ਹੈ। ਪਰ ਮਾਮੂਲੀ ਤੋਂ ਜੰਗਲੀ ਸਫ਼ਰ ‘ਤੇ ਜਾਣਾ, ਜਿੱਥੇ ਪੱਧਰੀ ਅਤੇ ਪੱਕੀ ਸੜਕ ਖ਼ਤਮ ਹੁੰਦੀ ਹੈ — ਹੁਣ ਅਸੀਂ Ranger ਦੇ ਇਲਾਕੇ ਦੀ ਗੱਲ ਕਰ ਰਹੇ ਹਾਂ। ਇਸਦੇ ਉੱਚ-ਸਮਰੱਥਾ ਵਾਲੇ ਸਟੀਲ ਫ੍ਰੇਮ, ਸਟੀਲ ਫ੍ਰੇਮ ਚੜ੍ਹਿਆ ਹੋਇਆ ਬੰਪਰਾਂ, ਔਫ਼-ਰੋਡ ਚੈਸਿਸ ਕੰਪੋਨੈਂਟਸ ਅਤੇ EcoBoost® ਮਜ਼ਬੂਤੀ ਦੇ ਨਾਲ, ਹਰੇਕ Ranger ਸਾਹਸ ਭਰੇ ਸਫ਼ਰ ਲਈ ਉੱਤਮ ਹੈ। ਹਰ ਤਰ੍ਹਾਂ ਦੇ ਇਲਾਕੇ ਵਾਸਤੇ ਬੇਹੱਦ ਜੋਸ਼ੀਲੇ ਸਫ਼ਰ ਲਈ, FX4 ਔਫ਼-ਰੋਡ ਪੈਕੇਜ ਵਿੱਚ ਸਾਰੀਆਂ ਲਾਜ਼ਮੀ ਵਿਸ਼ੇਸ਼ਤਾਵਾਂ ਦੇ ਨਾਲ ਤਿਆਰ Ranger ਹਾਜ਼ਰ ਹੈ।

ਡਿਜ਼ਾਈਨ

ਇਸਦਾ ਰੂਪ ਹੀ ਵਧੀਆ ਨਹੀਂ, ਬਲਿਕ ਤੁਸੀਂ ਇਸਦਾ ਅਨੰਦ ਮਾਣੋਗੇ।

ਸ਼ਾਨਦਾਰ ਡਿਜ਼ਾਈਨ ਵਾਹਨ ਦੇ ਰੂਪ ਤੋਂ ਕਿਤੇ ਵੱਧ ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ। ਇਹ ਵਾਹਨ ਦੀ ਸਮਰੱਥਾ ਬਾਰੇ ਕਾਫ਼ੀ ਕੁਝ ਬਿਆਨ ਕਰਦਾ ਹੈ। ਇਸਦਾ ਗਤੀਸ਼ੀਲ ਜੁੜਵਾਂ ਪਾਵਰ ਡੋਮ ਹੁੱਡ ਅਤੇ ਚੌੜੀ ਗ੍ਰਿੱਲ (ਦਰਵਾਜ਼ੇ/ਖਿੜਕੀ ਆਦਿ ਦਾ ਲੋਹੇ ਦਾ ਪਰਦਾ) ਤੋਂ ਲੈ ਕਿ ਇਸਦੇ ਗੋਲਾਕਾਰ ਵ੍ਹੀਲ ਆਰਕਸ ਅਤੇ ਜ਼ਮੀਨ ਅਤੇ ਇਸਦੇ ਵਿਚਕਾਰ ਕਾਫ਼ੀ ਖਾਲੀ ਜਗ੍ਹਾ ਤੱਕ, Ford Ranger ਦੇ ਮੁਤਾਬਕ ਇਹ ਹਰ ਤਰ੍ਹਾਂ ਦੀ ਸੜਕ ‘ਤੇ ਪ੍ਰਦਰਸ਼ਨ ਲਈ ਤਿਆਰ ਕੀਤੀ ਗਈ ਵੈਨ ਹੈ। ਸ਼ੁਰੂਆਤ ਤੋਂ ਲੈ ਕੇ ਪਹੁੰਚਣ ਤੱਕ, ਆਪਣੇ ਸਾਹਸ ਭਰੇ ਸਫ਼ਰ ਵਿੱਚ ਇਸਦੀ ਸਵਾਰੀ ਦਾ ਮਜ਼ਾ ਲਓ। 2020 Ford Ranger.

ਟੈਕਨਾਲੋਜੀ

ਟੈਕਨਾਲੋਜੀ ਵਿੱਚ ਐਡਵੈਂਚਰ।

2020 Ford Ranger ਤੁਹਾਨੂੰ ਅਣਪੱਧਰੇ ਰਸਤਿਆਂ ਦੇ ਸਾਹਸ ਭਰੇ ਸਫ਼ਰਾਂ ‘ਤੇ ਲਿਜਾਣ ਲਈ ਠੋਸ ਤਰੀਕੇ ਨਾਲ ਬਣਾਈ ਗਈ ਹੈ, ਜੋ ਕੁਝ ਹੀ ਹੋਰ ਵਾਹਨ ਕਰ ਸਕਦੇ ਹਨ। Ford ਵੱਲੋਂ ਇਸ ਵੈਨ ਵਿੱਚ ਹੋਰ ਵੀ ਬਹੁਤ ਕੁਝ ਹੈ। Ranger ਆਪਣੀਆਂ ਉਪਲਬਧ ਤਕਨੀਕਾਂ ਦੇ ਪ੍ਰਭਾਵਸ਼ਾਲੀ ਸੰਗ੍ਰਹਿ —Ford Co-Pilot360™ ਡਰਾਈਵਰ-ਸਹਾਇਕ ਵਿਸ਼ੇਸ਼ਤਾਵਾਂ ਤੋਂ ਲੈ ਕੇ, ਅਵਾਜ਼-ਸਕਿਰਿਆ ਕੀਤੇ SYNC® 3 ਅਤੇ FordPass Connect™, ਬੈਂਗ ਐਂਡ ਓਲੁਫਸੇਨ (Bang & Olufsen) ਵੱਲੋਂ B&O™ ਸਾਊਂਡ ਸਿਸਟਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਡਰਾਈਵਿੰਗ ਅਨੁਭਵ ਵਿੱਚ ਆਤਮਵਿਸ਼ਵਾਸ ਅਤੇ ਅਨੰਦ ਲਿਆਉਂਦੀ ਹੈ।

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Ranger ਨਾਲ ਤ