Transit CC-CA ਮਾੱਡਲ

Transit Chassis ਮਾੱਡਲ

2020 Transit CC-CA

ਪ੍ਰਭਾਵਸ਼ਾਲੀ ਗੈਸ ਅਤੇ ਡੀਜ਼ਲ ਇੰਜਣਾਂ ਦਾ ਬਿਲਕੁਲ ਨਵੀਂ ਅਤੇ ਵਿਸਤ੍ਰਿਤ ਸੰਗ੍ਰਹਿ। ਨਵਾਂ ਉਪਲਬਧ ਇੰਟੈਲੀਜੈਂਟ ਔਲ-ਵ੍ਹੀਲ-ਡਰਾਈਵ ਸਿਸਟਮ। ਇਸਤੋਂ ਇਲਾਵਾ ਡਰਾਈਵਰ-ਸਹਾਇਕ ਤਕਨੀਕ ਵਿੱਚ ਵਾਧੇ, ਜੋ ਡਰਾਈਵਿੰਗ ਆਤਮਵਿਸ਼ਵਾਸ ਮੁਹੱਈਆ ਕਰਦੇ ਹਨ।

ਸ਼ਕਤੀ

ਇੱਕ ਨਵਾਂ ਅਤੇ ਇੱਕ ਅੱਪਡੇਟ ਕੀਤਾ ਇੰਜਣ। ਅਤੇ ਨਵਾਂ 10-ਸਪੀਡ ਆਟੋਮੈਟਿਕ।

2020 Transit Cutaway ਅਤੇ Chassis Cab ਤੁਹਾਡੇ ਕਾਰੋਬਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਨਵੇਂ ਇੰਜਣ ਅਤੇ ਇੱਕ ਅੱਪਡੇਟ ਕੀਤੇ ਇੰਜਣ ਦਾ ਸੰਗ੍ਰਹਿ ਪੇਸ਼ ਕਰਦੀ ਹੈ। ਨਵਾਂ ਸਟੈਂਡਰਡ ਇੰਜਣ, Ford-ਵੱਲੋਂ ਡਿਜ਼ਾਈਨ ਕੀਤੇ ਪੋਰਟ-ਫਿਊਲ/ਡਾਇਰੈਕਟ-ਇੰਜੈਕਸ਼ਨ (PFDI) ਸਿਸਟਮ ਦੇ ਨਾਲ 3.5L V6 ਦਾ ਹੈ। ਜਾਂ ਤੁਸੀਂ ਉਪਲਬਧ ਅੱਪਗ੍ਰੇਡ ਕੀਤੇ 3.5L EcoBoost® V6 ਦੇ ਨਾਲ ਆਪਣੀ Transit ਨੂੰ ਹੋਰ ਮਜ਼ਬੂਤ ਕਰ ਸਕਦੇ ਹੋ। ਅਤੇ ਇਹੀ ਸਭ ਕੁਝ ਨਹੀਂ ਹੈ। Transit ਦੇ ਇੰਜਣਾਂ ਨੂੰ ਨਵੇਂ 10-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।

ਸਮਰੱਥਾ

ਤੁਹਾਡੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਹੋਰ ਟ੍ਰੈਕਸ਼ਨ

2020 Ford Transit Cutaway ਅਤੇ Chassis Cab ਤੁਹਾਡੇ ਕਾਰੋਬਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵੇਂ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਵਿਕਲਪਾਂ ਤੋਂ ਕਿਤੇ ਵੱਧ ਵਿਸ਼ੇਸ਼ਤਾਵਾਂ ਪੇਸ਼ ਕਰਦੀ ਹੈ। ਹੁਣ ਤੁਹਾਡੇ ਕੋਲ ਉਪਲਬਧ ਇੰਟੈਲੀਜੈਂਟ ਔਲ-ਵ੍ਹੀਲ-ਡਰਾਈਵ ਸਿਸਟਮ (Intelligent All-Wheel-Drive System) ਦੀਆਂ ਵਧੀਆਂ ਹੋਈਆਂ ਸੰਭਾਲ ਅਤੇ ਟ੍ਰੈਕਸ਼ਨ ਸਮਰੱਥਤਾਵਾਂ ਹੋਣਗੀਆਂ। Ford Transit ਨੇ ਵਧਦੀ ਮੁਕਾਬਲੇਦਾਰ ਵਿਵਸਾਇਕ ਦੁਨੀਆ ਵਿੱਚ ਤੁਹਾਡੇ ਕਾਰੋਬਾਰ ਨੂੰ ਹੋਰ ਵੀ ਸਫਲ ਬਣਾਉਣ ਲਈ Built Ford Tough® ਬਣਾਈ ਹੈ।

ਟੈਕਨਾਲੋਜੀ

ਕੰਮ ਵਾਲੇ ਟਰੱਕ ਮਜ਼ਬੂਤੀ ਅਤੇ ਟੈਕਨਾਲੋਜੀ ਦੇ ਆਧਾਰ ‘ਤੇ ਬਣਾਏ ਗਏ ਹਨ

Transit Cutaway ਅਤੇ Chassis Cab, Built Ford Tough® ਹਨ। ਵਿਵਸਾਇਕ ਵਾਹਨਾਂ ਦੀ ਦੁਨੀਆ ਵਿੱਚ, ਸ਼ਾਨਦਾਰ ਮਜ਼ਬੂਤੀ ਅਤੇ ਭਰੋਸੇਯੋਗਤਾ ਲਈ ਇਸਦੀ ਸਾਖ ਨੂੰ ਦਹਾਕਿਆਂ ਦੇ ਠੋਸ ਇੰਜੀਨੀਅਰਿੰਗ ਪ੍ਰਦਰਸ਼ਨ ਨੇ ਕਾਇਮ ਰੱਖਿਆ ਹੈ। ਅਤੇ ਹੁਣ, Ford Transit ਨੇ ਡਰਾਈਵਿੰਗ ਆਤਮਵਿਸ਼ਵਾਸ ਪੈਦਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦੇ ਨਾਲ, ਡਰਾਈਵਰ-ਸਹਾਇਕ ਤਕਨੀਕਾਂ ਵਿੱਚ ਕਾਫ਼ੀ ਵੱਡੇ ਵਾਧੇ ਕੀਤੇ ਹਨ।

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Transit Cutaway and Chassis Cab ਨਾਲ ਤ