Transit Connect ਮਾੱਡਲ
Transit Connect ਮਾੱਡਲ
2020 Ford Transit Connect
Transit Connect Cargo Van ਦੀ ਚੋਣ ਕਰਨਾ ਬਹੁਤ ਵਧੀਆ ਵਿਚਾਰ ਹੈ। ਇਸਦੇ ਵਿਸਤਾਰ, ਪ੍ਰਭਾਵਸ਼ਾਲੀ ਕੁਸ਼ਲਤਾ ਅਤੇ ਖੁੱਲ੍ਹੀ ਜਗ੍ਹਾ ਅਜਿਹੇ ਕਾਰੋਬਾਰ ਲਈ ਵਧੀਆ ਹਨ, ਜਿਸ ਵਿੱਚ ਛੋਟੀ ਜਗ੍ਹਾ ਦੀ ਲੋੜ ਹੋਵੇ। ਹੁਣ ਕੁਸ਼ਲ ਵਿਕਲਪਾਂ ਵਿੱਚ ਸਾਧਨ ਉਪਲਬਧ ਹਨ, ਜਿਵੇਂ ਡਰਾਈਵਰ-ਸਹਾਇਕ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਵਾਇਰਲੈਸ ਚਾਰਜਿੰਗ, FordPass Connect,™ EcoMode ਅਤੇ EcoCoach ਅਤੇ ਸਾਈਡ-ਵਿੰਡ ਸਟੈਬਿਲਾਈਜ਼ੇਸ਼ਨ। Transit Connect Cargo Van ਦੀ ਚੋਣ ਕਰਨ ਦਾ ਫ਼ੈਸਲਾ ਬਹੁਤ ਜ਼ਿਆਦਾ ਚੁਸਤ ਬਣ ਜਾਂਦਾ ਹੈ।
ਸਮਾਰਟ
ਉਪਲਬਧ ਅੱਗੇ ਅਤੇ ਪਿੱਛੇ ਦਾ ਸੰਵੇਦਕ ਸਿਸਟਮ
ਜੇਕਰ ਤੁਹਾਡਾ ਵਾਹਨ ਡਰਾਈਵ ਮੋਡ ਵਿੱਚ ਹੈ ਅਤੇ ਹੌਲੀ ਚੱਲ ਰਿਹਾ ਹੈ, ਤਾਂ ਅੱਗੇ ਦੇ ਸੰਵੇਦਕ ਉੱਚੀ ਬੀਪ ਵਾਲੀ ਟੋਨ ਦੀ ਅਵਾਜ਼ ਦੇਣਗੇ, ਜੇਕਰ ਤੁਹਾਡੇ ਅੱਗੇ ਕੁਝ ਹੋਵੇ। ਜਿਵੇਂ ਹੀ ਤੁਸੀਂ ਕਿਸੇ ਵਸਤੂ ਤੱਕ ਪਹੁੰਚਦੇ ਹੋ, ਤਾਂ ਬੀਪ ਹੋਰ ਤੇਜ਼ ਹੋ ਜਾਵੇਗੀ ਅਤੇ 25 ਸੈਂਟੀਮੀਟਰ ਦੇ ਅੰਦਰ, ਉਹ ਠੋਸ ਟੋਨ ਬਣ ਜਾਵੇਗੀ। ਜਦੋਂ ਤੁਸੀਂ ਆਪਣੇ ਵਾਹਨ ਨੂੰ ਪਾਰਕ ਜਾਂ ਨਿਊਟ੍ਰਲ ਕਰਦੇ ਹੋ ਤਾਂ ਉਪਲਬਧ ਸਿਸਟਮ ਦੇ ਸੰਵੇਦਕ ਬੰਦ ਹੋ ਜਾਂਦੇ ਹਨ। ਉਪਲਬਧ ਰਿਵਰਸ ਸੈਂਸਿੰਗ ਸਿਸਟਮ, ਪਿੱਛੇ ਦੇ ਬੰਪਰ ਵਿੱਚ ਸੰਵੇਦਕਾਂ ਦੀ ਵਰਤੋਂ ਕਰਨ ਵਾਂਗ ਹੀ ਕੰਮ ਕਰਦਾ ਹੈ।
ਬਹੁਪੱਖਤਾ
ਤੁਹਾਡੀ ਕਾਰੋਬਾਰ ਸੰਬੰਧੀ ਯੋਜਨਾ ਲਈ ਪੂਰੀ ਤਰ੍ਹਾਂ ਅਨੁਕੂਲ।
2020 Ford Ranger ਪੂਰੀ ਤਰ੍ਹਾਂ ਘਰ ਵਿੱਚ ਆਮ ਰੋਜ਼ਾਨਾ ਦੀਆਂ ਪੱਕੀਆਂ ਸੜਕਾਂ ‘ਤੇ ਹੈ। ਪਰ ਮਾਮੂਲੀ ਤੋਂ ਜੰਗਲੀ ਸਫ਼ਰ ‘ਤੇ ਜਾਣਾ, ਜਿੱਥੇ ਪਗਡੰਡੀ ਅਤੇ ਪੱਕੀ ਸੜਕ ਖ਼ਤਮ ਹੁੰਦੀ ਹੈ — ਹੁਣ ਅਸੀਂ Ranger ਦੇ ਇਲਾਕੇ ਦੀ ਗੱਲ ਕਰ ਰਹੇ ਹਾਂ। ਇਸਦੇ ਉੱਚ-ਸਮਰੱਥਾ ਵਾਲੇ ਸਟੀਲ ਫ੍ਰੇਮ, ਸਟੀਲ ਫ੍ਰੇਮ ਚੜ੍ਹੀਆ ਹੋਇਆ ਬੰਪਰਾਂ, ਅਣਪੱਧਰੇ ਰਸਤਿਆਂ ਦੇ ਚੈਸਿਸ ਪੁਰਜੇ ਅਤੇ EcoBoost® ਮਜ਼ਬੂਤੀ ਦੇ ਨਾਲ, ਹਰੇਕ Ranger ਸਾਹਸ ਭਰੇ ਸਫ਼ਰ ਲਈ ਉੱਤਮ ਹੈ। ਅਤੇ ਹਰ ਤਰ੍ਹਾਂ ਦੇ ਇਲਾਕੇ ਵਾਸਤੇ ਬੇਹੱਦ ਜੋਸ਼ੀਲੇ ਸਫ਼ਰ ਲਈ, FX4 ਔਫ਼-ਰੋਡ ਪੈਕੇਜ ਵਿੱਚ ਸਾਰੀਆਂ ਲਾਜ਼ਮੀ ਵਿਸ਼ੇਸ਼ਤਾਵਾਂ ਦੇ ਨਾਲ ਤਿਆਰ Ranger ਹਾਜ਼ਰ ਹੈ।
ਸਮਰੱਥਾ
ਵੱਡੇ ਤਰੀਕੇ ਵਿੱਚ ਸਮਰੱਥਾ।
Transit Connect Cargo Van ਹਲਕਾ ਵਿਵਸਾਇਕ ਵਾਹਨ ਹੈ, ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ। ਤੁਸੀਂ 1,610 ਪੌਂਡ (730 ਕਿਲੋਗ੍ਰਾਮ) ਤੱਕ ਦੀ ਵੱਧ ਤੋਂ ਵੱਧ ਪੇਲੋਡ ਰੇਟਿੰਗ ਵਾਲਾ ਬਹੁਤ ਸਾਰਾ ਮਾਲ ਲਿਜਾ ਸਕਦੇ ਹੋ। ਤਾਂ ਜਦੋਂ ਤੁਸੀਂ ਵੱਡੇ ਕੰਮ ਕਰਨ ਵਿੱਚ ਤੁਹਾਡੀ ਮਦਦ ਕਰਨ ਦੀ ਸਮਰੱਥਾ ਵਾਲਾ ਵਾਹਨ ਦੇਖੋ, ਤਾਂ 2020 Transit Connect Cargo Van ਨੂੰ ਦੇਖੋ, – ਇਹ Built Ford Tough® ਹੈ।
ਸੁਰੱਖਿਆ
ਸੜਕ ‘ਤੇ ਤੁਹਾਨੂੰ ਸੁਰੱਖਿਅਤ ਰੱਖਣਾ
2020 Ford Transit Connect Cargo Vans ਅਤੇ Passenger Wagons ਸੁਰੱਖਿਆ ਨਾਲ ਕੰਮ ਕਰਨ ਵਿੱਚ ਤੁਹਾਡੀ ਮਦਦ ਲਈ ਡਿਜ਼ਾਈਨ, ਤਿਆਰ ਕੀਤੀਆਂ ਅਤੇ ਬਣਾਈਆਂ ਗਈਆਂ ਹਨ। ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਪੂਰੇ ਆਤਮਵਿਸ਼ਵਾਸ ਨਾਲ ਪੂਰਾ ਦਿਨ ਘੁੰਮੋ, ਜਿਵੇਂ ਪਿੱਛੇ ਦੇਖਣ ਵਾਲਾ ਕੈਮਰਾ, Safety Canopy® ਸਾਈਡ-ਕਰਟੇਨ ਏਅਰਬੈਗਸ, ਕਰਵ ਕੰਟ੍ਰੋਲ ਅਤੇ RSC (Roll Stability Control™) ਦੇ ਨਾਲ AdvanceTrac®। ਹੋਰ ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ, ਟ੍ਰੇਲਰ ਸਵੇ ਕੰਟ੍ਰੋਲ ਅਤੇ HID ਹੈੱਡਲੈਂਪਸ।