2021 Ford Bronco
FORD ਪ੍ਰਸਿੱਧ FORD BRONCO ਨੂੰ ਵਾਪਸ ਲਿਆ ਰਹੀ ਹੈ।
ਜਦੋਂ ਮੂਲ Bronco ਨੂੰ 1966 ਵਿੱਚ ਬਣਾਇਆ ਗਿਆ ਸੀ, ਤਾਂ ਇਸਨੇ ਨਾ ਸਿਰਫ਼ ਸਪੋਰਟ ਯੂਟੀਲਿਟੀ ਵਾਹਨਾਂ ਦੀ ਨਵੀਂ ਸ਼੍ਰੇਣੀ ਬਣਾਈ ਹੈ, ਬਲਕਿ ਇਸਨੇ ਕੈਨੇਡਾਵਾਸੀਂ ਦੀਆ ਪੀੜ੍ਹੀਆਂ ਲਈ ਬਾਹਰੀ ਦਰਵਾਜ਼ੇ ਖੋਲ੍ਹਣ ਵਿੱਚ ਮਦਦ ਕੀਤੀ।
ਬਾਜਾ (Baja) ‘ਤੇ ਵਾਪਸੀ
Bronco ਨੇ ਇਹ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਅਤੇ ਹੁਣ ਤੱਕ ਦੇ ਬਣੇ ਸਭ ਤੋਂ ਵੱਧ ਠੋਸ ਅਤੇ ਸਮਰੱਥ ਵਾਹਨਾਂ ਵਿੱਚੋਂ ਇੱਕ ਬਣ ਕੇ ਆਪਣੀ ਵਿਸ਼ੇਸ਼ਤਾ ਸਿੱਧ ਕੀਤੀ। Bronco ਦੀ ਉੱਚ-ਸਪੀਡ, ਅਣਪੱਧਰੀ ਸੜਕ ਦੀ ਸਮਰੱਥਾ ਦੀ 1969 ਵਿੱਚ ਕੀਤੀ ਗਈ ਜਾਂਚ ਸਭ ਤੋਂ ਪ੍ਰਸਿੱਧ ਸੀ, ਜਦੋਂ ਪ੍ਰਸਿੱਧ ਔਫ਼-ਰੋਡ ਰੇਸਰ ਰੌਡ ਹਾਲ (Rod Hall) ਨੇ ਬਾਜਾ (Baja) 1000 ਆਉਟਰਾਈਟ ਜਿੱਤਿਆ ਸੀ, ਅਜਿਹੀ ਖਾਸੀਅਤ, ਜੋ ਕਿਸੇ ਹੋਰ 4WD ਵਾਹਨ ਨਾਲ ਮੇਲ ਨਹੀਂ ਖਾਂਦੀ।
ਨਵੀਂ Bronco ਇਸਦੇ ਇਤਿਹਾਸਕ ਵਿਰਸੇ ਦਾ ਸਨਮਾਨ ਕਰੇਗੀ, ਜੋ ਕਿਸੇ ਵੀ ਇਲਾਕੇ ਵਿੱਚ ਅਤੇ ਲੋਕਾਂ ਨੂੰ ਵਾਪਸ ਅਣਪੱਧਰੇ ਰਾਹਾਂ ‘ਤੇ ਆਤਮਵਿਸ਼ਵਾਸ ਨਾਲ ਲਿਜਾਣ ਲਈ ਜ਼ਮੀਨ ਤੋਂ ਉੱਪਰ ਰਹਿਣ ਲਈ ਡਿਜ਼ਾਈਨ ਕੀਤੀ ਗਈ ਹੈ। ਅਤੇ, ਇਹ ਯਕੀਨੀ ਬਣਾਉਣ ਲਈ ਕਿ ਨਵੀਂ Bronco ਇਸਦੇ ਵਿਰਸੇ ਨੂੰ ਪੂਰਾ ਕਰੇਗੀ, ਅਸੀਂ 2019 ਵਿੱਚ ਬਾਜਾ (Baja) 1000 ‘ਤੇ ਪ੍ਰੋਟੋਟਾਈਪ ਰੇਸ ਕਰਕੇ ਸਾਡੇ ਨਵੇਂ ਮਾਡਲ ਦੀ ਜਾਂਚ ਕਰਾਂਗੇ। ਇਸ ਸਫ਼ਰ ‘ਤੇ ਜਾਣ ਲਈ, Performance.Ford.com ਦੇਖੋ।