ਕੰਮਕਾਜੀ ਦਿਨ ਦੀ ਦੌੜ-ਭੱਜ। ਵੀਕਏਂਡ ਦੀ ਤਾਕਤ।
ਅਧਿਕਤਮ ਉਪਲਬਧ ਟੋਇੰਗ
7,500 ਪੌਂਡ
ਅਧਿਕਤਮ ਉਪਲਬਧ ਪੇਅਲੋਡ
1,763 ਪੌਂਡ
ਅਧਿਕਤਮ ਉਪਲਬਧ ਟਾਰਕ
430 lb-ft
ਮਾਡਲ
ਚਾਰ ਆਕਾਰਾਂ ਵਿੱਚ ਚਾਰ ਅੰਦਾਜ਼
4 ਮਾਡਲ ਉਪਲਬਧ
ਮੁੱਖ ਵਿਸ਼ੇਸ਼ਤਾਵਾਂ
ਪ੍ਰਦਰਸ਼ਨ
ਹਰ ਕੰਮ ਕਰਨ ਵਾਲੇ ਨੂੰ ਤਾਕਤ ਦੇਣ ਲਈ ਬਣਾਇਆ
Ranger ਟਰੱਕ ਦੀ ਗਿਰਗਿਟ ਵਰਗੀ ਬਹੁਪੱਖੀ ਸਮਰੱਥਾ ਤਿੰਨ EcoBoost® ਇੰਜਣ ਵਿਕਲਪਾਂ ਵਿੱਚੋਂ ਚੋਣ ਨਾਲ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ। ਹਰ ਵਿਕਲਪ ਕੰਮ ਲਈ ਦਮਦਾਰ ਤਾਕਤ ਅਤੇ ਵੀਕਏਂਡ ਦੀਆਂ ਸੈਰਾਂ ਲਈ ਜੋਸ਼ੀਲੀ ਕਾਰਗੁਜ਼ਾਰੀ ਦੇਣ ਦੇ ਸਮਰੱਥ ਹੈ।
Explore Model
ਆਫ਼-ਰੋਡਿੰਗ
ਕਮਜ਼ੋਰ ਦਿਲ ਵਾਲਿਓ, ਮਜ਼ਬੂਤੀ ਨਾਲ ਪਕੜੋ
ਜਦੋਂ ਸਾਹਸ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇਵੇ, ਕੀ ਤੁਸੀਂ ਦਰਵਾਜ਼ਾ ਖੋਲ੍ਹਣ ਵਾਲਿਆਂ ਵਿੱਚੋਂ ਹੋ? ਆਪਣੇ Ranger ਟਰੱਕ ਦੀ ਸਵਾਰੀ ਕਰਦਿਆਂ ਖੁੱਲ੍ਹੇ ਕੁਦਰਤੀ ਮਾਹੌਲ ਦੇ ਰੋਮਾਂਚ ਦਾ ਪੂਰਾ ਆਨੰਦ ਮਾਣੋ।
ਟੋਅ ਕਰਨਾ ਅਤੇ ਖਿੱਚਣਾ
ਉੱਥੇ ਜਾਓ, ਜਿੱਥੇ ਜ਼ਿੰਦਗੀ ਸੱਚਮੁੱਚ ਵਾਪਰਦੀ ਹੈ
ਟੋਇੰਗ ਅਤੇ ਪੇਲੋਡ
ਵੱਡੇ ਕੰਮ ਕਰਨ ਦੀ ਸਮਰੱਥਾ
ਟੋਇੰਗ ਤਕਨਾਲੋਜੀ
ਜਿੱਤ ਹਾਸਲ ਕਰਨ ਦਾ ਭਰੋਸਾ
ਡਿਜ਼ਾਈਨ
ਆਜ਼ਾਦੀ ਦਾ ਨਵਾਂ ਰੂਪ
ਬਾਹਰੀ ਭਾਗ
ਕੁਝ ਕਰ ਦਿਖਾਓ। ਅਜਿਹਾ ਕਰਦਿਆਂ ਸ਼ਾਨਦਾਰ ਵੀ ਦਿਖੋ।
ਅੰਦਰੂਨੀ ਭਾਗ
ਮੌਸਮ ਦੀ ਮਾਰ ਨੂੰ ਦੂਰ ਰੱਖੋ
ਨਵੀਆਂ ਚੀਜ਼ਾਂ ਨੂੰ ਅਨੁਭਵ ਕਰੋ, ਪਰ ਆਪਣਾ ਆਰਾਮਦਾਇਕ ਘੇਰਾ ਨੇੜੇ ਰੱਖੋ। ਕੈਬਿਨ ਵਿੱਚ ਪੰਜ ਯਾਤਰੀਆਂ ਲਈ ਆਰਾਮਦਾਇਕ ਬੈਠਣ ਦੀ ਜਗ੍ਹਾ ਹੈ ਜਾਂ ਪਿਛਲੀਆਂ ਫੋਲਡ-ਫਲੈਟ ਸੀਟਾਂ ਅਤੇ ਸੀਟਾਂ ਦੇ ਹੇਠਾਂ ਸਟੋਰੇਜ ਨਾਲ ਸਮਾਨ ਰੱਖਣ ਦੀ ਜਗ੍ਹਾ ਵੱਧ ਤੋਂ ਵੱਧ ਕਰੋ। ਇਸ ਤੋਂ ਇਲਾਵਾ, ਉਪਲਬਧ ਪਾਵਰ ਮੂਨਰੂਫ਼ ਅਤੇ ਪਾਵਰ-ਸਲਾਈਡਿੰਗ ਪਿਛਲੀ ਖਿੜਕੀ ਨਾਲ ਕੁਦਰਤ ਨੂੰ ਅੰਦਰ ਆਉਣ ਦਿਓ (ਬਾਅਦ ਵਿੱਚ ਉਪਲਬਧ — ਬਸੰਤ 2026)।
ਗੈਲਰੀ
ਕਿਤੇ ਵੀ ਆਪਣਾ ਕੁਦਰਤੀ ਟਿਕਾਣਾ ਬਣਾਓ
ਟੈਕਨਾਲੋਜੀ
ਸਹਿਜ ਸਮਝ, ਛੇਵੀਂ ਗਿਆਨ ਇੰਦਰੀ ਦੀ ਖੁਰਾਕ ਦੇ ਨਾਲ
ਹੈਲੋ, ਮਿਸ਼ਨ ਕੰਟ੍ਰੋਲ। ਉਪਲਬਧ 12" ਕਲੱਸਟਰ ਡਿਸਪਲੇਅ, ਉਪਲਬਧ 12" ਸੈਂਟਰ ਡਿਸਪਲੇਅ ਅਤੇ SYNC® 4A. ਰਾਹੀਂ ਇੱਕੋ ਸਮੇਂ ਕਈ ਚੀਜ਼ਾਂ 'ਤੇ ਨਜ਼ਰ ਰੱਖੋ। ਸੈਂਟਰ ਡਿਸਪਲੇਅ 'ਤੇ ਤੁਹਾਨੂੰ ਉਪਲਬਧ 360-ਡਿਗਰੀ ਕੈਮਰਾ ਅਤੇ ਆਫ਼-ਰੋਡ ਸਕ੍ਰੀਨ ਵਰਗੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ।
ਨਾਮ ਵਿੱਚ ਹੀ ਇਸਦੀ ਸਹੂਲਤ ਦਾ ਪਤਾ ਲੱਗਦਾ ਹੈ। Pro Power Onboard™ – 400 W, ਵਾਇਰਲੈੱਸ ਚਾਰਜਿੰਗ ਪੈਡ ਅਤੇ LED ਬੈੱਡ ਲਾਈਟਿੰਗ ਨਾਲ ਆਪਣੇ ਰੋਜ਼ਾਨਾ ਦੇ ਕੰਮ ਆਸਾਨੀ ਨਾਲ ਚਲਾਉਂਦੇ ਰਹੋ। ਇਹ ਪੈਕੇਜ XLT ਅਤੇ Lariat® ਮਾਡਲਾਂ 'ਤੇ ਉਪਲਬਧ ਹੈ।
ਉਪਲਬਧ ਡਰਾਈਵਰ-ਸਹਾਇਤਾ ਵਿਸ਼ੇਸ਼ਤਾਵਾਂ ਦੇ ਪੂਰੇ ਸੈੱਟ ਨਾਲ ਦੁਨੀਆ ਦਾ ਸਾਹਮਣਾ ਕਰੋ, ਜੋ ਸਟੀਅਰਿੰਗ ਦੇ ਪਿੱਛੇ ਤੁਹਾਡਾ ਆਤਮ-ਵਿਸ਼ਵਾਸ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਵਧੇਰੇ ਸਹਿਜ ਡਰਾਈਵਿੰਗ ਅਨੁਭਵ ਲਈ ਕ੍ਰਾਸ-ਟ੍ਰੈਫ਼ਿਕ ਅਲਰਟ ਦੇ ਨਾਲ ਉਪਲਬਧ BLIS (ਬਲਾਈਂਡ ਸਪੌਟ ਇਨਫ਼ਰਮੇਸ਼ਨ ਸਿਸਟਮ) ਅਤੇ ਟ੍ਰੇਲਰ ਕਵਰੇਜ ਵਰਗੇ ਮਦਦਗਾਰ ਸਾਧਨਾਂ ਦਾ ਆਨੰਦ ਮਾਣੋ।




















































