EcoBoost®. ਹਾਈਬ੍ਰਿਡ। ਪਲੱਗ-ਇਨ ਹਾਈਬ੍ਰਿਡ। * ਭਾਵੇਂ ਤੁਸੀਂ ਇੱਕ ਅਜਿਹਾ ਇੰਜਣ ਪਸੰਦ ਕਰਦੇ ਹੋ ਜੋ ਵਧੇਰੇ ਰੋਮਾਂਚ ਪੈਦਾ ਕਰਨ ਵਾਲਾ ਹੋਵੇ, ਜ਼ਿਆਦਾ ਮੀਲ ਕੱਢਣ ਵਾਲਾ ਹੋਵੇ, ਜਾਂ ਜਿਸ ਵਿੱਚ ਥੋੜ੍ਹਾ-ਥੋੜ੍ਹਾ ਦੋਵੇਂ ਹੋਣ… ਉਹ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ।
2023 Ford Escape®
ਯੂ.ਐੱਸ. ਮਾਡਲ ਦਿਖਾਇਆ ਗਿਆ।
ਦੂਰ ਜਾਣ ਦਾ ਸਮਾਂ ਆ ਗਿਆ ਹੈ
ਈ-ਮੇਲਾਂ। ਮੀਟਿੰਗਾਂ। ਸਮਾਂ ਸੀਮਾਵਾਂ। 2023 Escape® ਕੰਪੈਕਟ SUV ਦੇ ਨਾਲ ਰੋਜ਼ਾਨਾ ਦੇ ਡਰਾਮੇ ਨੂੰ ਪਿੱਛੇ ਛੱਡੋ
ਵਿਕਲਪਿਕ ਉਪਕਰਣ ਦਿਖਾਏ ਗਏ ਹਨ।
Escape® SUV ਨਾਲ ਤੁਸੀਂ ਕਰ ਸਕਦੇ ਹੋ... ਠੀਕ ਹੈ, ਤੁਹਾਨੂੰ ਪਤਾ ਹੈ
ਕੀ Ford Escape® ਹੁਣ ਤੱਕ ਦੀ ਸਭ ਤੋਂ ਢੁਕਵੇਂ ਨਾਮ ਵਾਲੀ SUV ਹੈ? ਆਪਣੇ-ਆਪ ਦੇਖੋ।

ਡਿਜ਼ਾਈਨ ਜੋ ਤੁਹਾਨੂੰ ਵੱਖਰਾ ਕਰਦਾ ਹੈ
ਹੋ ਸਕਦਾ ਹੈ ਦਿੱਖ ਸਭ ਕੁਝ ਨਾ ਹੋਵੇ। ਪਰ ਇਹ ਘੱਟੋ-ਘੱਟ ਸਿਖਰਲੇ 2 ਵਿੱਚ ਆਉਂਦੀ ਹੈ।

ਸਮਰੱਥਾ ਜੋ ਚੀਜ਼ਾਂ ਨੂੰ ਚਲਾਉਂਦੀ ਹੈ
ਰੋਜ਼ਾਨਾ ਦੀ ਭੱਜ-ਦੌੜ ਤੋਂ ਲੈ ਕੇ ਆਖ਼ਰੀ-ਮਿੰਟ ਦੀਆਂ ਯੋਜਨਾਵਾਂ ਤੱਕ, ਇਸ ਵਿੱਚ ਲਚਕਤਾ ਅਤੇ ਸਹਿਜਤਾ ਦੋਵੇਂ ਹਨ।

ਟੈਕਨਾਲੋਜੀ ਜੋ ਤੁਹਾਨੂੰ ਮੁਕਤ ਕਰਦੀ ਹੈ
Escape ਨਿਰਵਿਘਨ ਤਰੀਕੇ ਨਾਲ ਤੁਹਾਡੇ ਸਮਾਰਟਫ਼ੋਨ ਨਾਲ ਜੁੜ ਕੇ, ਦੁਨੀਆ ਨੂੰ ਤੁਹਾਡੇ ਕੋਲ ਲਿਆਉਂਦੀ ਹੈ
ਆਪਣੇ ਲਈ ਸਹੀ ਇੰਜਣ ਲੱਭੋ
*ਵਿਕਲਪਿਕ ਹਾਈਬ੍ਰਿਡ ਇੰਜਣ ਅਤੇ ਪਲੱਗ-ਇਨ ਹਾਈਬ੍ਰਿਡ ਇੰਜਣ। ਸਿਰਫ Ford EV-ਪ੍ਰਮਾਣਿਤ ਡੀਲਰਾਂ 'ਤੇ ਉਪਲਬਧ
ਮੀਲਾਂ ਤੱਕ ਸਟਾਈਲ
ਇੱਕ ਉੱਘੜਵਾਂ ਸ਼ਾਨਦਾਰ ਬਾਹਰੀ ਰੂਪ। ਇੱਕ ਅਤਿ-ਆਧੁਨਿਕ ਅੰਦਰਲਾ ਰੂਪ। ਅਤੇ ਇੱਕ ਵਿਲੱਖਣ ਉਪਲਬਧ ਕਿਨਾਰੇ ਤੋਂ ਕਿਨਾਰੇ ਤੱਕ ਦੀ LED ਲਾਈਟ ਬਾਰ ਜੋ ਹਰ ਸੋਸ਼ਲ ਪੋਸਟ ਨੂੰ ਆਕਰਸ਼ਕ ਬਣਾਉਂਦੀ ਹੈ।
ਵਿਕਲਪਿਕ ਉਪਕਰਣ ਦਿਖਾਏ ਗਏ ਹਨ।
ਕੰਪੈਕਟ, ਪਰ ਕਿਸੇ ਸਮਝੌਤੇ ਦੇ ਬਿਨਾਂ
Escape® ਜੀਵਨ ਦੇ ਮੋੜਾਂ, ਰੁਕਾਵਟਾਂ, ਅਤੇ ਕਦੇ-ਕਦਾਈਂ “ਵਾਹ, ਮੈਂ ਇਸ ਬਾਰੇ ਸੋਚਿਆ ਹੀ ਨਹੀਂ ਸੀ” ਲਈ ਤਿਆਰ ਹੈ।

ਕੰਮ ਕਰਨ ਲਈ ਥਾਂ
ਉਪਲਬਧ 1,851 ਲਿਟਰ ਕਾਰਗੋ ਸਪੇਸ* ਜਿਸ ਵਿੱਚ ਤੁਸੀਂ ਉਹ ਅਚਾਨਕ ਮਿਲੇ ਖਜ਼ਾਨੇ ਲੋਡ ਕਰ ਸਕਦੇ ਹੋ।
ਸਿਰਫ *Ecoboost® ਮਾਡਲ

ਲੰਬੇ ਦੋਸਤ ਪਿੱਛੇ ਬੈਠ ਸਕਦੇ ਹਨ
ਦੂਜੀ-ਕਤਾਰ ਦੀਆਂ ਸਲਾਈਡਿੰਗ ਸੀਟਾਂ ਯਾਤਰੀਆਂ ਨੂੰ 15 ਸੈਂਟੀਮੀਟਰ (5.9 ਇੰਚ) ਵਾਧੂ ਲੈਗਰੂਮ ਦਿੰਦੀਆਂ ਹਨ।

ਕਾਰਗੋ? ਸਵਾਰੀਆਂ? ਜਾਂ ਦੋਵੇਂ?
ਦੂਜੀ ਕਤਾਰ ਦੀਆਂ ਸੀਟਾਂ 60/40 ਹਿੱਸਾ ਫੋਲਡ ਕਰਨ ਦੀ ਸਹੂਲਤ ਵੀ ਪੇਸ਼ ਕਰਦੀਆਂ ਹਨ। ਜ਼ਿਆਦਾ ਕਾਰਗੋ ਸਪੇਸ ਲਈ ਇੱਕ ਜਾਂ ਦੋਵਾਂ ਹਿੱਸਿਆਂ ਨੂੰ ਹੇਠਾਂ ਫੋਲਡ ਕਰੋ।
ਵਿਕਲਪਿਕ ਉਪਕਰਣ ਦਿਖਾਏ ਗਏ ਹਨ।
ਕਨੈਕਟੀਵਿਟੀ, ਜਿੱਥੇ ਵੀ ਤੁਸੀਂ ਨਜ਼ਰ ਮਾਰੋ
ਵਾਧੂ ਸਹੂਲਤ ਅਤੇ ਮਨੋਰੰਜਨ ਲਈ ਆਪਣੀ ਡਿਜੀਟਲ ਦੁਨੀਆ ਨੂੰ ਸੜਕ 'ਤੇ ਨਾਲ ਲਿਜਾਓ।
ਵਿਕਲਪਿਕ ਉਪਕਰਣ ਦਿਖਾਇਆ ਗਿਆ ਹੈ।

ਸੂਚਿਤ ਬਣੋ, ਦੱਬੇ ਹੋਏ ਨਹੀਂ
ਤੁਸੀਂ ਕਿਸ ਸੜਕ 'ਤੇ ਹੋ, ਤੋਂ ਲੈ ਕੇ ਕਿਹੜਾ ਟ੍ਰੈਕ ਚੱਲ ਰਿਹਾ ਹੈ। ਇਹ ਸਭ ਕੁਝ ਬਹੁਤ ਹੀ ਸ਼ਾਨਦਾਰ ਢੰਗ ਨਾਲ ਉਪਲਬਧ 13.2" ਸੈਂਟਰ ਸਟੈਕ ਟਚਸਕ੍ਰੀਨ ਅਤੇ 12.3" ਡਿਜੀਟਲ ਇੰਸਟਰੂਮੈਂਟ ਕਲਸਟਰ 'ਤੇ ਇਕੱਠਾ ਹੋ ਜਾਂਦਾ ਹੈ
ਵਿਕਲਪਿਕ ਉਪਕਰਣ ਦਿਖਾਏ ਗਏ ਹਨ।

ਆਪਣੀ ਪਲੇਲਿਸਟ ਦੇ ਪਿੱਛੇ ਨਵਾਂ ਜ਼ੋਰ ਲਗਾਓ
Bang & Olufsen® ਲਗਭਗ ਇੱਕ ਸਦੀ ਤੋਂ ਰੂਹ ਨੂੰ ਹਿਲਾ ਦੇਣ ਵਾਲੀ ਆਵਾਜ਼ ਪੈਦਾ ਕਰਦੇ ਆ ਰਹੇ ਹਨ। ਉਪਲਬਧ B&O® ਸਾਊਂਡ ਸਿਸਟਮ ਇੱਕ ਸਬ-ਵੂਫ਼ਰ ਸਮੇਤ 10 ਸਪੀਕਰ ਚਲਾਉਂਦਾ ਹੈ।
ਵਿਕਲਪਿਕ ਉਪਕਰਣ ਦਿਖਾਏ ਗਏ ਹਨ।

ਭੀੜੇ ਸਥਾਨਾਂ ਵਿੱਚ ਵਿਜ਼ੀਬਿਲਟੀ
ਸਪਲਿਟ ਵਿਊ ਦੇ ਨਾਲ ਉਪਲਬਧ 360-ਡਿਗਰੀ ਕੈਮਰਾ ਸਾਹਮਣੇ-, ਪਿੱਛੇ- ਅਤੇ ਮਿਰਰ 'ਤੇ ਲੱਗੇ ਕੈਮਰਿਆਂ ਦੀ ਵਰਤੋਂ ਕਰਦੇ ਹੋਏ ਤੁਹਾਡੇ Escape ਦੇ ਦੁਆਲੇ ਦਾ ਇੱਕ ਸੰਪੂਰਨ ਦ੍ਰਿਸ਼ ਮੁਹੱਈਆ ਕਰਦਾ ਹੈ।
2023 Escape® Models

Escape® Active™

Escape® ST-Line

Escape® ST-Line Select

Escape® ST-Line Elite

Escape® Platinum
